ਚਰਸ, ਲਾਹਣ, ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫ਼ਤਾਰ
ਚਰਸ, ਲਾਹਣ, ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ
Publish Date: Sat, 18 Apr 2026 04:55 PM (IST)
Updated Date: Sun, 19 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਵਿਖੇ 12 ਅਪ੍ਰੈਲ ਤੋਂ 18 ਅਪ੍ਰੈਲ ਤੱਕ ਚਾਰ ਮੁਕਦਮੇ ਦਰਜ ਕਰਕੇ ਤਿੰਨ ਦੋਸ਼ੀ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਾਰਵਾਈ ਕਰਦਿਆਂ ਪਿਛਲੇ ਹਫ਼ਤੇ ਚਾਰ ਮੁਕਦਮੇ ਦਰਜ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 17 ਗ੍ਰਾਮ ਹੈਰੋਇਨ, 150 ਲੀਟਰ ਲਾਹਣ, 123 ਗ੍ਰਾਮ ਚਰਸ ਤੇ 2500 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। 35 ਵਿਅਕਤੀਆਂ ਦੀ ਜੇਰੇ ਧਾਰਾ 172 ਤਹਿਤ ਪੁੱਛਗਿੱਛ ਕੀਤੀ ਗਈ। 6 ਵਿਅਕਤੀਆਂ ਦੇ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਨਕਾਬੰਦੀਆਂ ਦੌਰਾਨ 45 ਟਰੈਫਿਕ ਚਲਾਨ ਕੀਤੇ ਗਏ ਹਨ। ਡੀਐਸਪੀ ਲਹਿਰਾ ਨੇ ਦੱਸਿਆ ਕਿ ਸਬ ਡਵੀਜ਼ਨ ਲਹਿਰਾ ਵਿਖੇ ਚੋਰੀ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਨਿਰੰਤਰ ਕਾਰਵਾਈ ਕਰਦਿਆਂ ਦੋ ਮੁਕਦਮੇ ਦਰਜ ਕਰਕੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਪਾਸੋਂ ਚੋਰੀ ਦਾ ਸਮਾਨ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਂ ਉੱਤੇ 16 ਲੱਖ 96 ਹਜਾਰ 360 ਰੁਪਏ ਦੀ ਠੱਗੀ ਦੇ ਪੈਸੇ ਸਮੇਤ ਬਿਆਜ ਮਦਈ ਨੂੰ 18 ਲੱਖ 50 ਹਜ਼ਾਰ ਰੁਪਏ ਵਾਪਸ ਕਰਵਾਏ ਹਨ। ਉਨ੍ਹਾਂ ਪਬਲਿਕ ਨੂੰ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਨਸ਼ਿਆਂ ਖ਼ਿਲਾਫ਼ ਨੱਥ ਪਾਈ ਜਾ ਸਕੇ।