ਚੋਰਾਂ ਨੇ ਸ਼ਮਸ਼ਾਨ ਘਾਟ ਵੀ ਨਹੀਂ ਬਖਸ਼ਿਆ, ਦੋ ਮੋਟਰਾਂ ਚੋਰੀ
ਚੋਰਾਂ ਨੇ ਸ਼ਮਸ਼ਾਨ ਘਾਟ ਵੀ ਨਹੀਂ ਬਖਸ਼ਿਆ, ਦੋ ਮੋਟਰਾਂ ਚੋਰੀ
Publish Date: Sat, 14 Mar 2026 04:24 PM (IST)
Updated Date: Sun, 15 Mar 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾਗਾਗਾ ਦੀ ਸ਼ਿਵਪੁਰੀ ਸਵਰਗ ਧਾਮ ਵਿਖੇ ਸੁਸਾਇਟੀ ਦੇ ਪ੍ਰਧਾਨ ਜਗਨਨਾਥ, ਖਜ਼ਾਨਚੀ ਅਸ਼ੋਕ ਕੁਮਾਰ ਬਾਂਸਲ ਤੇ ਮੈਨੇਜਰ ਕੁਸ਼ਲ ਗਰਗ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਸੰਸਕਾਰ ਕਰਨ ਆਏ ਵਿਅਕਤੀਆਂ ਲਈ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਲਗਾਏ ਹੋਏ ਸਨ, ਜਿਨ੍ਹਾਂ ਦੀਆਂ ਦੋ ਮੋਟਰ ਰਾਤੀ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ। ਮੈਨੇਜਰ ਕੁਸ਼ਲ ਗਰਗ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਪਾਣੀ ਭਰਨ ਲਈ ਗਿਆ ਤਾਂ ਕੂਲਰਾਂ ਵਿਚ ਪਾਣੀ ਨਹੀਂ ਆਇਆ ਦੇਖਣ ਤੇ ਪਤਾ ਲੱਗਿਆ ਕਿ ਰਾਤ ਸਮੇਂ ਚੋਰਾਂ ਵੱਲੋਂ ਮੋਟਰਾਂ ਚੋਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਕਿਸੇ ਮ੍ਰਿਤਕ ਦੇ ਫੁੱਲ ਚੁਗਣ ਆਉਂਦੇ ਹਨ ਉਸ ਉਪਰੰਤ ਜੋ ਦਾਨ ਇਕੱਠਾ ਹੁੰਦਾ ਹੈ ਉਹ ਦਾਨ ਪਾਤਰ ਵਿਚ ਪਾ ਦਿੰਦੇ ਸਨ, ਪ੍ਰੰਤੂ ਉੱਥੇ ਵੀ ਚੋਰ ਹੱਥ ਸਾਫ ਕਰਨ ਲੱਗ ਪਏ। ਇਸ ਲਈ ਸਾਡੇ ਵੱਲੋਂ ਉੱਥੇ ਇਹ ਦਾਨ ਪਾਉਣਾ ਬੰਦ ਕਰ ਦਿੱਤਾ, ਪ੍ਰੰਤੂ ਹੁਣ ਤਾਂ ਬਿਲਕੁਲ ਹੀ ਸ਼ਰਮਨਾਕ ਘਿਨਾਉਣੀ ਕਾਰਵਾਈ ਕਰਦਿਆਂ ਚੋਰਾਂ ਨੇ ਕੂਲਰਾਂ ਦੀਆਂ ਮੋਟਰਾਂ ਵੀ ਨਹੀਂ ਛੱਡੀਆਂ। ਉਨ੍ਹਾਂ ਪੁਲਿਸ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਚੋਰੀ ਦਾ ਪਤਾ ਲਗਾਇਆ ਜਾਵੇ ਅਤੇ ਚੋਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ, ਤਾਂ ਜੋਂ ਚੋਰਾਂ ਦੀ ਅੱਗੇ ਤੋਂ ਅਜਿਹੀ ਘਿਣਾਉਣੀ ਕਾਰਵਾਈ ਕਰਨ ਦੀ ਹਿੰਮਤ ਨਾ ਪਵੇ।