ਕਾਲਜ ਦੇ ਵਿਦਿਆਰਥੀਆਂ ਨੂੰ ਦਿਖਾਈ ਫਿਲਮ
ਕਾਲਜ ਦੇ ਵਿਦਿਆਰਥੀਆਂ ਦੇਖੀ ਫਿਲਮ ਬੰਬੂਕਾਟ
Publish Date: Tue, 10 Mar 2026 04:50 PM (IST)
Updated Date: Wed, 11 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਿਵਮ ਕਾਲਜ ਆਫ਼ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਸਿਨਮਾ ਘਰ ਵਿੱਚ ਬੰਬੂਕਾਟ-2 ਫਿਲਮ ਦਿਖਾਈ ਗਈ। ਕਾਲਜ ਦੇ ਪ੍ਰਧਾਨ ਰਾਹੁਲ ਗਰਗ ਨੇ ਕਿਹਾ ਫਿਲਮ ਦਿਖਾਉਣ ਦਾ ਮੁੱਖ ਮੰਤਵ ਫਿਲਮੀ ਦੁਨੀਆ ਦੇ ਰਾਹੀ ਕਿਸੇ ਖੇਤਰ ਦੇ ਸੱਭਿਆਚਾਰਕ, ਸਮਾਜਿਕ, ਇਤਿਹਾਸਿਕ, ਭੁਗੋਲਿਕ ਖੇਤਰ ਬਾਰੇ ਆਨੰਦਮਈ ਤਰੀਕੇ ਨਾਲ ਜਾਣਕਾਰੀ ਪ੍ਰਦਾਨ ਕਰਨਾ ਹੈ l ਪ੍ਰਿੰਸੀਪਲ ਰਮਨਦੀਪ ਕੌਰ ਨੇ ਕਿਹਾ ਕਿ, ਇਸ ਫਿਲਮ ਵਿੱਚ ਵਿਖਾਇਆ ਗਿਆ ਹੈ, ਕਿਵੇ ਕੋਈ ਵਿਅਕਤੀ ਆਪਣੇ ਹੁਨਰ ਨਾਲ ਕਿਵੇਂ ਬੁਲੰਦੀਆ ਨੂੰ ਛੂਹ ਸਕਦਾ ਹੈ। ਇਹ ਫਿਲਮ ਵਿਅਕਤੀ ਦੇ ਆਤਮ-ਸਨਮਾਨ, ਹੌਸਲੇ, ਨਿਆਂ ਲਈ ਕੀਤੇ ਸੰਘਰਸ਼ ਦੀ ਕਹਾਣੀ ਦਰਸਾਉਂਦੀ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਵੀ ਫਿਲਮ ਦਾ ਆਨੰਦ ਮਾਣਿਆ।