ਨਸ਼ਾ ਮੁਕਤੀ ਚੇਤਨਾ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸੂਬੇ ਦੇ ਗਵਰਨਰ
ਨਸ਼ਾ ਮੁਕਤੀ ਚੇਤਨਾ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸੂਬੇ ਦੇ ਗਵਰਨਰ
Publish Date: Sun, 05 Apr 2026 04:56 PM (IST)
Updated Date: Mon, 06 Apr 2026 04:02 AM (IST)

ਅੰਮ੍ਰਿਤਸਰ ’ਚ ਨਸ਼ਾ ਮੁਕਤੀ ਚੇਤਨਾ ਸਮਾਗਮ 18 ਨੂੰ ਹੋਵੇਗਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨਸ਼ਾ ਮੁਕਤ ਚੇਤਨਾ ਸੰਘ ਦੇ ਮਾਰਗ ਦਰਸ਼ਕ ਜਸਵੀਰ ਸਿੰਘ ਦੀ ਰਹਿਨੁਮਾਈ ਵਿਚ ਪੰਜਾਬ ਦੇ ਸੂਬਾਈ ਪ੍ਰਧਾਨ ਮਦਨਜੀਤ ਸਿੰਘ ਅਤੇ ਸਟੇਟ ਮੀਡੀਆ ਇੰਚਾਰਜ ਡਾ. ਅਵਿਨਾਸ਼ ਰਾਣਾ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲੇ। ਇਸ ਮਿਲਣੀ ਉਪਰੰਤ ਸਟੇਟ ਮੀਡੀਆ ਇਨਚਾਰਜ਼ ਡਾ. ਅਵਿਨਾਸ਼ ਰਾਣਾ ਨੇ ਦੱਸਿਆ ਕਿ 18 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਇਕ ਨਸ਼ਾ ਮੁਕਤੀ ਚੇਤਨਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੋਣਗੇ। ਡਾ. ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਰਗ ਦਰਸ਼ਕ ਡਾ ਕ੍ਰਿਸ਼ਨ ਗੋਪਾਲ ਵਿਸ਼ੇਸ਼ ਰੂਪ ’ਚ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਨੂੰ ਸੰਤ ਤਰਲੋਚਨ ਦਾਸ ਜੀ ਆਪਣੇ ਪ੍ਰਵਚਨਾ ਨਾਲ ਨਿਹਾਲ ਕਰਨਗੇ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਵੀ ਨੌਜਵਾਨਾਂ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕਰਨਗੇ। ਆਪਣੇ ਵਿਚਾਰ ਸਾਂਝੇ ਕਰਦਿਆਂ ਸੂਬਾ ਪ੍ਰਧਾਨ ਮਦਨਜੀਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਨਸ਼ਾ ਮੁਕਤੀ ਸਮਾਗਮ ਕਰਵਾਏ ਜਾ ਰਹੇ ਹਨ 18 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸ਼ਿਰਕਤ ਕਰਨਗੇ, ਮਾਰਗ ਦਰਸ਼ਕ ਜਸਵੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਮਾਗਮ ਵਿੱਚ ਸੂਬੇ ਭਰ ਦੀਆਂ ਸਾਰੀਆਂ ਇਕਾਈਆਂ ਭਾਗ ਲੈਣਗੀਆਂ। ਇਹ ਸਮਾਗਮ ਗਵਰਨਰ ਸਾਹਿਬ ਦੀ ਰਹਿਨੁਮਾਈ ਵਿੱਚ ਪੰਜਾਬ ਨੂੰ ਇੱਕ ਨਵੀਂ ਸੇਧ ਦੇਵੇਗਾ। ਡਾ ਅਵਿਨਾਸ਼ ਰਾਣਾ ਨੇ ਕਿਹਾ ਕਿ ਪਹਿਲਾਂ ਵੀ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਖ-ਵੱਖ ਜਿਲਿਆਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ 18 ਅਪ੍ਰੈਲ ਤੋਂ ਪਹਿਲਾਂ ਸਾਰੇ ਪੰਜਾਬ ਵਿੱਚ ਨਸ਼ਾ ਮੁਕਤੀ ਚੇਤਨਾ ਸੰਘ ਦੀ ਸੂਬਾਈ ਟੀਮ ਨੌਜਵਾਨਾਂ ਨੂੰ ਮਿਲੇਗੀ।