ਸੋਸ਼ਲ ਮੀਡੀਆ ਦੇ ਵਧੇ ਰੁਝਾਨ ਨੇ ਰਿਸ਼ਤਿਆਂ ਨੂੰ ਕੀਤਾ ਫਿੱਕਾ
ਸੋਸ਼ਲ ਮੀਡੀਆ ਦੇ ਵਧੇ ਰੁਝਾਨ ਨੇ ਰਿਸ਼ਤਿਆਂ ਨੂੰ ਕੀਤਾ ਫਿੱਕਾ
Publish Date: Fri, 06 Feb 2026 04:13 PM (IST)
Updated Date: Sat, 07 Feb 2026 04:00 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇਸ ਟੈਕਨਾਲਜੀ ਦੇ ਯੁੱਗ ਵਿਚ ਜਿੱਥੇ ਸਮਾਰਟ ਫੋਨ ਤੇ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ, ਉਥੇ ਅੱਜ ਹਰ ਵਿਅਕਤੀ ਦੀ ਜੇਬ ਵਿੱਚ ਮੌਜੂਦਾ ਸਮਾਰਟ ਫੋਨ ਨੇ ਜਾਣਕਾਰੀ ਮਨੋਰੰਜਨ ਤੇ ਸੰਪਰਕ ਦੇ ਸਾਰੇ ਰਾਹ ਖੋਲ੍ਹ ਦਿੱਤੇ ਹਨ। ਪਰ ਇਸ ਤਰੱਕੀ ਦੀ ਦੌੜ ਵਿੱਚ ਮਨੁੱਖ ਹੌਲੀ-ਹੌਲੀ ਆਪਣੇ ਅਸਲੀ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਹਿਲਾਂ ਜਿੱਥੇ ਲੋਕ ਇਕ ਦੂਜੇ ਨਾਲ ਬੈਠ ਕੇ ਗੱਲਬਾਤ ਕਰਦੇ ਸਨ, ਹੱਸਦੇ-ਖੇਡਦੇ ਅਤੇ ਦੁੱਖ-ਸੁੱਖ ਸਾਂਝੇ ਕਰਦੇ ਸਨ ਅੱਜ ਉੱਥੇ ਚੁੱਪ ਚਾਪ ਹੋਣ ਦੀ ਸਕਰੀਨ ਵੱਲ ਧੱਕਣਾ ਆਮ ਗੱਲ ਬਣ ਗਈ ਹੈ। ਇਸ ਕਾਰਨ ਆਪਸੀ ਪਿਆਰ ਸਾਂਝ ਤੇ ਭਾਵਨਾਤਮਕ ਜੁੜਾਅ ਵਿਚ ਕਮੀ ਆਈ ਹੈ। ਜੋ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੰਤ ਵਿਚ ਇਹ ਕਹਿਣਾ ਠੀਕ ਹੋਵੇਗਾ ਕੇ ਸੋਸ਼ਲ ਮੀਡੀਆ ਅਤੇ ਸਮਾਰਟ ਫੋਨ ਨੇ ਜਿੱਥੇ ਜੀਵਨ ਆਸਾਨ ਬਣਾਇਆ ਹੈ ਉਥੇ ਹੀ ਰਿਸ਼ਤਿਆਂ ਦੀ ਗਹਿਰਾਈ ਨੂੰ ਵੀ ਘਟਾਇਆ ਹੈ। ਫੋਨ ਨਾਲ ਜ਼ਿਆਦਾ ਜੁੜਨ ਕਾਰਨ ਵਧਦਾ ਹੈ ਮਾਨਸਿਕ ਤਨਾਅ ਆਜ਼ਾਦ ਨਿਊਜ਼ ਏਜੰਸੀ ਸ਼ੇਰਪੁਰ ਦੇ ਮੁੱਖ ਪ੍ਰਬੰਧਕ ਤੇਜਾ ਸਿੰਘ ਆਜ਼ਾਦ ਦੇ ਅਨੁਸਾਰ ਸੋਸ਼ਲ ਮੀਡੀਆ ਨੇ ਦੋਸਤੀ ਦੇ ਮਾਇਨੇ ਹੀ ਬਦਲ ਦਿੱਤੇ ਹਨ। ਅੱਜ ਲੋਕਾਂ ਕੋਲ ਸੈਂਕੜੇ ਆਨਲਾਈਨ ਦੋਸਤ ਹਨ ਪਰ ਅਸਲੀ ਜੀਵਨ ਵਿੱਚ ਕੋਈ ਭਰੋਸੇਯੋਗ ਸਾਥੀ ਨਹੀਂ। ਲਾਈਕ ਅਤੇ ਕਮੈਂਟਾਂ ਦੀ ਦੌੜ ਨੇ ਰਿਸ਼ਤਿਆਂ ਨੂੰ ਦਿਖਾਵੇ ਤੱਕ ਸੀਮਤ ਕਰ ਦਿੱਤਾ ਹੈ। ਲੋਕ ਇੱਕ ਦੂਜੇ ਦੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੇ ਵੇਖ ਕੇ ਆਪਣੇ ਆਪ ਨੂੰ ਘੱਟ ਜਾਂ ਵੱਧ ਸਮਝਣ ਲੱਗ ਪੈਂਦੇ ਹਨ। ਜਿਸ ਨਾਲ ਮਾਨਸਿਕ ਤਣਾਅ ਵਧਦਾ ਹੈ। ਮੋਬਾਈਲ ਨਾਲ ਸਿਹਤ ਹੋ ਰਹੀ ਹੈ ਖ਼ਰਾਬ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਸਮਰਾਟ ਫੋਨ ਦੀ ਸਭ ਤੋਂ ਵੱਡੀ ਸ਼ਿਕਾਰ ਬਣ ਚੁੱਕੀ ਹੈ। ਬੱਚੇ ਤੇ ਨੌਜਵਾਨ ਖੇਡ ਮੈਦਾਨਾਂ ਦੀ ਥਾਂ ਮੋਬਾਈਲ ਗੇਮ ਤੇ ਸੋਸ਼ਲ ਮੀਡੀਆ ਦਾ ਜਿਆਦਾਤਰ ਰੁਚੀ ਲੈ ਰਹੇ ਹਨ। ਇਸ ਨਾਲ ਨਾ ਸਿਰਫ ਉਹਨਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ ਸਗੋਂ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਵੀ ਰੁਕ ਰਿਹਾ ਹੈ। ਖਾਸ ਕਰ ਨੌਜਵਾਨ ਆਪਣੇ ਜਜ਼ਬਾਤ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕਰ ਪਾ ਰਹੇ। ਸੋਸ਼ਲ ਮੀਡੀਆ ਨੂੰ ਸਹੀ ਸੀਮਾ ਚ ਹੀ ਵਰਤੋਂ ਫਤਿਹ ਐਮੀਗ੍ਰੇਸ਼ਨ ਸ਼ੇਰਪੁਰ ਐਮਡੀ ਯਾਦਵਿੰਦਰ ਸਿੰਘ ਮਾਹੀ ਸ਼ੇਰ ਗਿੱਲ ਨੇ ਕਿਹਾ ਕਿ ਸਮੱਸਿਆ ਟੈਕਨਾਲਜੀ ਨਹੀਂ ਸਗੋਂ ਇਸ ਦੀ ਬੇਹਦ ਵਰਤੋਂ ਹੈ। ਸਮਾਰਟ ਫੋਨ ਅਤੇ ਸੋਸ਼ਲ ਮੀਡੀਆ ਨੂੰ ਸਹੀ ਢੰਗ ਅਤੇ ਸੀਮਾ ਵਿੱਚ ਵਰਤਿਆ ਜਾਵੇ ਤਾਂ ਇਹ ਰਿਸ਼ਤਿਆਂ ਨੂੰ ਮਜਬੂਤ ਬਣਾਉਣ ਵਿੱਚ ਵੀ ਮਦਦਗਾਰ ਹੋ ਸਕਦੇ ਹਨ। ਲੋੜ ਹੈ ਕਿ ਅਸੀਂ ਆਪਣੇ ਪਰਿਵਾਰ ਦੋਸਤ ਅਤੇ ਸਮਾਜ ਲਈ ਸਮਾਂ ਕੱਢੀਏ ਰੂਬਰੂ ਗੱਲਾਂ ਬਾਤਾਂ ਨੂੰ ਮਹੱਤਵ ਦਈਏ ਅਤੇ ਡਿਜੀਟਲ ਦੁਨੀਆਂ ਨਾਲ ਸੰਤੁਲਨ ਬਣਾਈਏ। ਮੋਬਾਈਲ ਨਾਜਾਇਜ਼ ਵਰਤੋਂ ਨੇ ਰਿਸ਼ਤੇ ਫਿੱਕੇ ਪਾਏ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਦੀ ਲੋਕਾਂ ਦੁਆਰਾ ਕੀਤੀ ਜਾ ਰਹੀ ਨਜਾਇਜ਼ ਵਰਤੋਂ ਨੇ ਜਿੱਥੇ ਮਨੁੱਖ ਨੂੰ ਮਾਨਸਿਕ ਤਣਾਅ ਵਧਾ ਦਿੱਤਾ ਹੈ ਉੱਥੇ ਸਾਡੇ ਰਿਸ਼ਤਿਆਂ ਵਿੱਚ ਵੀ ਦਰਾੜਾਂ ਪੈ ਰਹੀਆਂ ਹਨ। ਕਿਉਂਕਿ ਪੁਰਾਣੇ ਸਮਿਆਂ ਵਿੱਚ ਲੋਕ ਰਿਸ਼ਤੇ ਨਾਤਿਆਂ ਵਿੱਚ ਜਾ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਸਨ ਅਤੇ ਪੁਰਾਣੇ ਬਜ਼ੁਰਗਾਂ ਤੋਂ ਤਜਰਬੇ ਵੀ ਸਾਂਝੇ ਕਰਦੇ ਸਨ। ਪਰ ਸੋਸ਼ਲ ਮੀਡੀਆ ਦੇ ਵਧੇ ਰੁਝਾਨ ਨੇ ਰਿਸ਼ਤਿਆਂ ਨੂੰ ਫਿੱਕੇ ਪਾ ਦਿੱਤਾ ਹੈ।