ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫ਼ੇ ਨੂੰ ਉਭਾਰਨ ਦੀ ਲੋੜ
ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫ਼ੇ ਨੂੰ ਉਭਾਰਨ ਦੀ ਲੋੜ
Publish Date: Wed, 11 Mar 2026 03:25 PM (IST)
Updated Date: Wed, 11 Mar 2026 03:27 PM (IST)

- ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਮੌਕੇ ਕਰਵਾਇਆ ਸੈਮੀਨਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਸੰਗਰਾਮੀ ਕਲਾ ਕੇਂਦਰ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਰਪਿਤ ਸੈਮੀਨਾਰ ਅਤੇ ਇਨਕਲਾਬੀ ਗੀਤ ਸੰਗੀਤ ਸਮਾਗਮ ਧਰਮਸ਼ਾਲਾ ਗੁਰਦੁਆਰਾ ਕੋਕੋ ਮਾਜਰੀ ਸੁਨਾਮ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਡਾ. ਹਰਨੇਕ ਸਿੰਘ ਢੋਟ, ਸੇਵਾਮੁਕਤ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਡਾ. ਰਘਵੀਰ ਕੌਰ, ਸੇਵਾ ਮੁਕਤ ਐਸੋ. ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ, ਜਲੰਧਰ ਅਤੇ ਪ੍ਰੋਫੈਸਰ ਜਸਪਾਲ ਕੌਰ ਧੰਜੂ, ਸਾਬਕਾ ਡੀਨ ਰਿਸਰਚ ਅਤੇ ਸਾਬਕਾ ਪ੍ਰੋ. ਅਤੇ ਹੈੱਡ ਡਿਪਾਰਟਮੈਂਟ ਆਫ਼ ਹਿਸਟਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਡਾ. ਹਰਨੇਕ ਸਿੰਘ ਢੋਟ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਸੂਰਬੀਰ ਯੋਧੇ ਸਦੀਆਂ ਬਾਅਦ ਜੰਮਦੇ ਹਨ ਅਤੇ ਆਪਣੇ ਕਾਰਨਾਮਿਆਂ ਸਦਕਾ ਸਦੀਆਂ ਤੀਕਰ ਜਿਉਂਦੇ ਰਹਿੰਦੇ ਹਨ। ਡਾ. ਰਘਵੀਰ ਕੌਰ ਨੇ ਕਿਹਾ ਕਿ ਜੇ ਅਸੀਂ ਆਪਣਾ ਸਮਾਜ ਅਤੇ ਰਾਸ਼ਟਰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਔਰਤ ਵਰਗ ਦੀ ਮਜ਼ਬੂਤੀ ਹੀ ਰਾਸ਼ਟਰ ਨੂੰ ਮਜ਼ਬੂਤ ਬਣਾ ਸਕਦੀ ਹੈ। ਪ੍ਰੋ. ਜਸਪਾਲ ਕੌਰ ਧੰਜੂ ਨੇ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੀ ਜੋ ਅਸਲੀ ਉੱਚ ਪਾਏ ਦੀ ਛਵੀ ਸੀ ਲੇਖਕਾਂ ਵੱਲੋਂ ਉਸ ਨੂੰ ਬਹੁਤ ਘੱਟ ਉਭਾਰਿਆ ਗਿਆ ਹੈ। ਜੰਗੀਰ ਸਿੰਘ ਰਤਨ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਭੋਲਾ ਸਿੰਘ ਸੰਗਰਾਮੀ ਵੱਲੋਂ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਬਾਰੇ ਗਾਏ ਇਨਕਲਾਬੀ ਗੀਤਾਂ ਨੇ ਸਰੋਤਿਆਂ ਵਿੱਚ ਦੇਸ਼ ਭਗਤੀ ਦਾ ਇਨਕਲਾਬੀ ਜੋਸ਼ ਭਰ ਦਿੱਤਾ। ਸੰਗਰਾਮੀ ਕਲਾ ਕੇਂਦਰ ਦੇ ਮੁੱਖ ਸਲਾਹਕਾਰ ਲਖਵੀਰ ਸਿੰਘ ਰਤਨਪਾਲ ਨੇ ਪਹੁੰਚੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸੰਗਰਾਮੀ ਕਲਾ ਕੇਂਦਰ ਵੱਲੋਂ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਚਮਕੌਰ ਸਿੰਘ ਬਾਗੜੀਆਂ ਵੱਲੋਂ ਪੁਸਤਕਾਂ ਦਾ ਸਟਾਲ ਵੀ ਲਾਈ ਗਈ। ਇਸ ਮੌਕੇ ਬਲਦੇਵ ਸਿੰਘ ਕੰਬੋਜ, ਸੇਵਾ ਮੁਕਤ ਚੀਫ਼ ਇੰਜੀਨੀਅਰ, ਕੰਵਲ ਸ਼ੇਰ ਸਿੰਘ ਧੰਜੂ ਸੇਵਾ ਮੁਕਤ ਏਡੀਸੀ, ਕੁਲਬੀਰ ਸਿੰਘ ਧੰਜੂ ਸੇਵਾ ਮੁਕਤ ਐਸਈ, ਸੁਖਦੇਵ ਸਿੰਘ ਢੋਟ ਸੇਵਾ ਮੁਕਤ ਜੁਆਇੰਟ ਡਾਇਰੈਕਟਰ, ਕਸ਼ਮੀਰ ਸਿੰਘ ਢੋਟ ਯੂਕੇ ਡਾ. ਸਤਿੰਦਰ ਸਿੰਘ ਨੰਦਾ ਪਟਿਆਲਾ, ਦਲੇਰ ਸਿੰਘ ਚੰਦੀ ਕੈਨੇਡਾ, ਨੰਬਰਦਾਰ ਤੀਰਥ ਸਿੰਘ ਕਾਲਾ ਸੰਘਿਆ, ਜੋਰਾ ਸਿੰਘ ਕਾਲਾ ਸੰਘਿਆ, ਰਾਜਿੰਦਰ ਸਿੰਘ ਰਾਜਨ, ਅਸ਼ੋਕ ਬਾਂਸਲ ਮਾਨਸਾ ਆਦਿ ਹਾਜ਼ਰ ਸਨ।