- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਈ ਮਹੀਨੇ ਦੇ ਆਖਰੀ ਦਿਨ ਹੋਈ ਭਰਵੀਂ ਬਰਸਾਤ ਨਾਲ ਤਾਪਮਾਨ ’ਚ ਗਿਰਾਵਟ ਰਹਿਣ ਉਪਰੰਤ ਹੁਣ ਮੁੜ ਤੋਂ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਪਾਰਾ ਦਿਨ ਪ੍ਰਤੀ ਦਿਨ ਲਗਾਤਾਰ ਚੜ੍ਹਦਾ ਜਾ ਰਿਹਾ ਹੈ।

ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ। ਮਈ ਮਹੀਨੇ ਦੇ ਆਖਰੀ ਦਿਨ ਹੋਈ ਭਰਵੀਂ ਬਰਸਾਤ ਨਾਲ ਤਾਪਮਾਨ ’ਚ ਗਿਰਾਵਟ ਰਹਿਣ ਉਪਰੰਤ ਹੁਣ ਮੁੜ ਤੋਂ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਪਾਰਾ ਦਿਨ ਪ੍ਰਤੀ ਦਿਨ ਲਗਾਤਾਰ ਚੜ੍ਹਦਾ ਜਾ ਰਿਹਾ ਹੈ।
ਐਤਵਾਰ ਨੂੰ ਪਟਿਆਲਾ ਦਾ ਤਾਪਮਾਨ 41.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਤਰੇਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵਧਣ ਦੀ ਪੇਸ਼ਨਗੋਈ ਹੈ ਅਤੇ ਪਾਰਾ ਮੁੜ 44 ਡਿਗਰੀ ਤੱਕ ਜਾਣ ਦੇ ਅਸਾਰ ਹਨ ਜਿਸ ਕਾਰਨ ਆਉਂਦੇ ਵਾਲੇ ਦਿਨਾਂ ’ਚ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ।
ਗਰਮੀ ਕਾਰਨ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਲੋਕ ਘਰਾਂ ’ਚ ਦਬਕੇ ਰਹੇ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਦੁਪਹਿਰ ਵੇਲੇ ਸੁਨੀਆਂ ਸਨ ਅਤ ਬਾਜ਼ਾਰਾਂ ’ਚ ਵੀ ਸੰਨਾਟਾ ਛਾਇਆ ਰਿਹਾ। ਕੰਮਾਂਕਾਰਾਂ ’ਤੇ ਨਿਕਲਣ ਵਾਲੇ ਲੋਕ ਧੁੱਪ ਤੋਂ ਬਚਣ ਲਈ ਛਾਂਅ ਦਾ ਸਹਾਰਾ ਲੈ ਕੇ ਰਾਹਤ ਮਹਿਸੂਸ ਕਰਦੇ ਰਹੇ। ਗਰਮੀ ਤੋ ਬਚਣ ਲਈ ਲੋਕ ਠੰਢੇ ਪਦਾਰਥਾਂ ਦੇ ਸੇਵਨ ਨੂੰ ਪਹਿਲ ਦੇ ਰਹੇ ਹਨ ਅਤੇ ਠੰਢੀਆਂ ਚੀਜ਼ਾਂ ਦੀ ਵਿਕਰੀ ’ਚ ਵਾਧਾ ਹੋਇਆ ਹੈ।
ਲਗਾਤਾਰ ਵੱਧ ਰਹੇ ਤਾਪਮਾਨ ਦੀ ਸਥਿਤੀ ਬਣੇ ਰਹਿਣ ਅਤੇ ਗਰਮ ਖੁਸ਼ਕ ਹਵਾਵਾਂ ਚੱਲਣ ਦੀ ਸਥਿਤੀ ਬਾਰੇ ਮੌਸਮ ਵਿਭਾਗ ਵੱਲੋਂ ਸੂਚਿਤ ਕਰਨ ’ਤੇ ਸਿਹਤ ਵਿਭਾਗ ਵੱਲੋਂ ਹੀਟ ਵੇਵ ਤੋਂ ਬਚਣ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਮੁੜ ਗਰਮੀ ਵਧਣ ਨਾਲ ਅਤੇ ਝੋਨੇ ਦੇ ਸੀਜਨ ਦੋ ਦੋ ਫੇਸ ਸੁਰੂ ਹੋਣ ਕਾਰਨ ਬਿਜਲੀ ਦੀ ਮੰਗ ਵੀ ਖਪਤ ਵੀ ਵਧਣ ਲੱਗੀ ਹੈ।