ਜਮਹੂਰੀ ਅਧਿਕਾਰ ਸਭਾ ਤੇ ਜਨਤਕ, ਜਮਹੂਰੀ ਜਥੇਬੰਦੀਆਂ ਕੀਤਾ ਰੋਸ ਪ੍ਰਦਰਸ਼ਨ
ਜਮਹੂਰੀ ਅਧਿਕਾਰ ਸਭਾ ਅਤੇ ਜਨਤਕ, ਜਮਹੂਰੀ ਜਥੇਬੰਦੀਆਂ ਕੀਤਾ ਰੋਸ ਪ੍ਰਦਰਸ਼ਨ
Publish Date: Fri, 13 Mar 2026 04:53 PM (IST)
Updated Date: Sat, 14 Mar 2026 04:04 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਇਕਾਈ ਸੰਗਰੂਰ ਤੇ ਇਲਾਕੇ ਦੀਆਂ ਜਨਤਕ, ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਵੱਲੋਂ ਹਰ ਦੇਸ਼ ਦੇ ਅੰਦੂਰਨੀ ਮਸਲਿਆਂ ਵਿਚ ਧੱਕੇ ਨਾਲ ਬੇਲੋੜੀ ਦਖਲਅੰਦਾਜ਼ੀ ਕਰ ਕੇ ਆਪਣੀ ਚੌਧਰ ਰਾਹੀਂ ਸਾਮਰਾਜੀ ਨੀਤੀਆਂ ਥੋਪਣ ਤੇ ਲਾਗੂ ਕਰ ਕੇ ਉੱਥੇ ਦੇ ਕੁਦਰਤੀ ਵਸੀਲਿਆਂ ’ਤੇ ਕਬਜ਼ਾ ਕਰਨ ਲਈ ਮਸ਼ਹੂਰ ਸਾਮਰਾਜੀ ਮੁਲਕ ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ ’ਤੇ ਜੰਗੀ ਹਮਲੇ ਰਾਹੀਂ ਈਰਾਨ ਦੀ ਅਵਾਮ, ਸਕੂਲੀ ਵਿਦਿਆਰਥੀਆਂ, ਔਰਤਾਂ ਦਾ ਖੂ਼ਨ ਵਹਾਉਣ ਖ਼ਿਲਾਫ਼ ਕਨਵੈਂਨਸ਼ਨ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਨਵੈਨਸ਼ਨ ਵਿੱਚ ਮੁੱਖ ਬੁਲਾਰੇ ਪ੍ਰੋ. ਬਾਵਾ ਸਿੰਘ ਪਟਿਆਲਾ, ਕਰਨੈਲ ਜਖੇਪਲ, ਮਾਸਟਰ ਪਰਮਵੇਦ, ਜੁਝਾਰ ਬਡਰੁੱਖਾਂ, ਗੁਰਮੀਤ ਭੱਟੀਵਾਲ, ਕਾ. ਸੁਖਦੇਵ ਸ਼ਰਮਾ, ਜਗਜੀਤ ਭੁਟਾਲ, ਕਾ ਹਰਦੇਵ ਸਿੰਘ ਬਖਸ਼ੀਵਾਲਾ, ਸੰਪੂਰਨ ਸਿੰਘ ਛਾਜਲੀ ਤੇ ਬਲਜੀਤ ਨਮੋਲ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਪ੍ਰੋ. ਬਾਵਾ ਸਿੰਘ ਪਟਿਆਲਾ ਵੱਲੋਂ ਅਮਰੀਕਾ ਵੱਲੋਂ ਇਰਾਨ ਵਰਗੇ ਮੁਲਕ ਤੇ ਜਬਰੀ ਥੋਪੀਆਂ ਜਾ ਰਹੀਆਂ ਜੰਗਾਂ, ਹੀਰੋ ਸੀਮਾ ਨਾਗਾਸਾਕੀ ਦੇ ਬੇਰਹਿਮ ਵਰਕੇ ਨੂੰ ਫਰੋਲਦਿਆਂ ਅਤੇ ਭਾਰਤੀ ਅਵਾਮ ਦੇ ਲੋਕਤੰਤਰਿਕ ਅਧਿਕਾਰਾਂ ਨੂੰ ਬਚਾਉਣ, ਮਾਨ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਵੱਖ ਵੱਖ ਵਰਗਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਅਣ ਮਨੁੱਖੀ ਜਬਰ, ਝੂਠੇ ਪੁਲਿਸ ਮੁਕਾਬਲਿਆਂ, ਬੁਲਡੋਜ਼ਰ ਕਲਚਰ ਤੇ ਚਰਚਾ ਕਰਦਿਆਂ ਇਸ ਖਿਲਾਫ ਲਾਮਬੰਦੀ ਕਰਨ ਦਾ ਸੁਨੇਹਾ ਦਿੱਤਾ ਗਿਆ। ਇਕਾਈ ਪ੍ਰਧਾਨ ਜਗਜੀਤ ਸਿੰਘ ਭੁਟਾਲ ਵੱਲੋਂ ਸਾਰੇ ਪਹੁੰਚੇ ਜਮਹੂਰੀ ਕਾਰਕੁਨ੍ਹਾਂ, ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨ੍ਹਾਂ ਨੂੰ ਜੀ ਆਇਆ ਕਿਹਾ, ਓਹਨਾਂ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਅਮਰੀਕਾ ਵੱਲੋਂ ਭਾਜਪਾਈ ਭਾਰਤੀ ਹਾਕਮਾਂ ਨਾਲ ਮਿਲ ਕੇ ਖੇਤੀ ਸੈਕਟਰ ਅਤੇ ਮੁਲਕ ਦੀ ਪੂਰੀ ਮੰਡੀ ਤੇ ਕਬਜਾ ਕਰਨ ਦੇ ਸੌੜੇ ਮਨਸੂਬਿਆ ਤੇ ਗੱਲਬਾਤ ਸਾਂਝੀ ਕੀਤੀ। ਮੰਚ ਸੰਚਾਲਨ ਵੈਸਾਖਾ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਰਣਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਕੂਨਰ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਬਲਜੀਤ ਨਮੋਲ, ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਰੋਹੀ ਸਿੰਘ ਮੰਗਵਾਲ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸਿੰਦਰਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਤਰਕਸ਼ੀਲ ਸੁਸਾਈਟੀ ਦੇ ਸੀਤਾ ਰਾਮ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਗੁਰਮੇਲ ਸਿੰਘ, ਆਈਡੀਪੀ ਦੇ ਫਲਜੀਤ ਸਿੰਘ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਪਵਨ ਛਾਜਲਾ ਖੇਤ ਮਜ਼ਦੂਰ ਦੇ ਕਾ ਨਿਰੰਜਨ ਸਿੰਘ ਚਨਾਗਰਾ, ਟੈਕਨੀਕਲ ਇੰਪਲਾਈਜ ਯੂਨੀਅਨ ਦੇ ਬਲਜੀਤ ਬਾਲੀਆ ਆਗੂ ਹਾਜ਼ਰ ਸਨ।