ਮੰਨੀਆਂ ਮੰਗਾਂ ਲਾਗੂ ਕਰਨ ’ਤੇ ਬਣੀ ਸਹਿਮਤੀ, ਹੜਤਾਲ, ਧਰਨੇ ਮੁਲਤਵੀ
ਦੂਜੇ ਦਿਨ ਵੀ ਜਾਰੀ ਰਿਹਾ ਕੱਚੇ ਕਾਮਿਆਂ ਦਾ ਚੱਕਾ ਜਾਮ
Publish Date: Thu, 12 Feb 2026 05:15 PM (IST)
Updated Date: Fri, 13 Feb 2026 04:06 AM (IST)

ਦੂਜੇ ਦਿਨ ਵੀ ਜਾਰੀ ਰਿਹਾ ਕੱਚੇ ਕਾਮਿਆਂ ਦਾ ਚੱਕਾ ਜਾਮ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿਚ ਕੱਚੇ ਕਾਮਿਆਂ ਵੱਲੋਂ ਚੱਕਾ ਜਾਮ ਦੂਜੇ ਦਿਨ ਵੀ ਜਾਰੀ ਰਿਹਾ। ਹਾਲਾਂਕਿ, ਕੱਚੇ ਮੁਲਾਜ਼ਮਾਂ ਨੇ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ, ਪ੍ਰੰਤੂ ਵੱਡੀ ਗਿਣਤੀ ਪੁਲਿਸ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਲਿਆ। ਕਾਮਿਆਂ ਦੀ ਹੜਤਾਲ ਕਾਰਨ ਬੱਸ ਅੱਡੇ ਵਿਚ ਲੋਕ ਬੱਸਾਂ ਦੀ ਭਾਲ ਵਿਚ ਭਟਕਦੇ ਰਹੇ। ਇਸ ਮੌਕੇ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਦੇ ਨਾਲ ਕੀਤੀ ਜਾਂ ਰਹੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਪੰਜਾਬ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਭਾਗ ਦਾ ਨਿੱਜੀਕਰਨ ਦੇ ਖ਼ਿਲਾਫ਼ ਜੱਥੇਬੰਦੀ ਸੰਘਰਸ਼ ਕਰ ਰਹੀ ਸੀ। ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀਆਂ ਵੱਡੀ ਗਿਣਤੀ ਦੇ ਵਿਚ ਸਰਕਾਰ ਪ੍ਰਾਈਵੇਟ ਬੱਸਾਂ ਵਿਭਾਗ ਦੇ ਵਿਚ ਪਾ ਰਹੀ ਸੀ। ਜਿਸ ਦੇ ਨਾਲ ਪੰਜਾਬ ਦੇ ਨੌਜਵਾਨ ਦਾ ਰੁਜ਼ਗਾਰ ਖ਼ਤਮ ਹੋਣ ਦੇ ਨਾਲ-ਨਾਲ ਸਰਕਾਰ ਸਰਕਾਰੀ ਵਿਭਾਗ ਨੂੰ ਖ਼ਤਮ ਕਰਨ ਵਾਲੇ ਪਾਸੇ ਨੂੰ ਲੈ ਕੇ ਜਾਂ ਰਹੀ ਹੈ। ਇਸ ਦਾ ਵਿਰੋਧ ਕਰਦਿਆਂ ਮੁਲਾਜ਼ਮਾਂ ਨੂੰ ਘਰੋਂ ਚੱਕਿਆ ਗਿਆ ਤੇ ਫੇਰ ਸੰਘਰਸ਼ ਵਿੱਚੋਂ ਚੁੱਕਿਆ ਗਿਆ। 307 ਵਰਗੀਆਂ ਧਰਾਵਾਂ ਲਾ ਕੇ ਜੇਲ੍ਹਾ ਵਿਚ ਬੰਦ ਕੀਤਾ ਗਿਆ। ਵਾਰ-ਵਾਰ ਸਹਿਮਤੀ ਬਣਨ ਦੇ ਬਾਵਜੂਦ ਵੀ ਜੇਲ੍ਹਾਂ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ। ਜਦੋਂ ਕਿ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ। ਸਿਰਫ਼ ਆਪਣੇ ਵਿਭਾਗਾ ਨੂੰ ਨਿੱਜੀਕਰਨ ਦੀ ਭੇਟ ਚੜ੍ਹਨ ਤੋਂ ਰੋਕਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਨੌਜਵਾਨ ਨੂੰ ਸਰਕਾਰ ਵੱਲੋਂ ਪੁਲਿਸ ਰਿਹਾਸਤ ਦੇ ਵਿਚ ਲੈ ਕੇ ਦੱਬਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਵਿਚੋਲੀਏ ਬਾਹਰ ਕੱਢਣ,ਤਨਖਾਹਾਂ ਬਰਾਬਰ ਕਰਨ,ਸਰਕਾਰੀ ਬੱਸਾਂ ਪਾਉ, ਸਮੇਤ ਸਾਰੇ ਮੁਦਿਆਂ ਤੇ ਸਰਕਾਰ ਫੇਲ੍ਹ ਹੋ ਚੁੱਕੀ ਹੈ। ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਕਿਹਾ ਕਿ ਜਦੋਂ ਸਾਥੀਆਂ ਦੀ ਰਿਹਾਈ ਦੇ ਲਈ ਮੁਲਾਜ਼ਮਾਂ ਵਲੋਂ ਸੰਘਰਸ਼ ਕਰਨ ਦੀ ਗੱਲ ਕੀਤੀ ਗਈ ਤਾਂ ਹੋਰ ਮੁਲਾਜ਼ਮਾਂ ਨੂੰ ਘਰਾਂ ਤੋਂ ਹਿਰਾਸਤ ਲਿਆ ਗਿਆ। ਇਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਸਰਕਾਰ ਸੁਤੰਤਰ ਦੇਸ਼ ਵਿੱਚ ਆਪਣੀ ਪੁਲਿਸ ਤੰਤਰ ਦੀ ਜ਼ੋਰ ਅਜ਼ਮਾਇਸ਼ ਦੇ ਨਾਲ ਅਵਾਜ਼ ਨੂੰ ਦੱਬਣਾ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਪੂਰੇ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਸਹਿਮਤੀ ਬਣਾ ਕੇ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾਣਗੇ ਅਤੇ ਬੱਸਾਂ ਦਾ ਚੱਕਾ ਜਾਮ ਨਿਰੰਤਰ ਰੱਖਿਆ ਜਾਵੇਗਾ। ਸਰਕਾਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋ ਬੱਸ ਸਰਵਿਸ ਬਹਾਲ ਕਰਨ ਲਈ ਜਥੇਬੰਦੀ ਆਗੂਆਂ ਨਾਲ ਮੀਟਿੰਗਾ ਕਰਕੇ ਜੇਲਾ ਵਿੱਚ ਬੰਦ ਸਾਥੀਆਂ ਦੀ ਰਿਹਾਈ ਲਈ ਅਤੇ ਰਿਹਾਅ ਹੋਏ ਮੁਲਾਜ਼ਮਾਂ ਨੂੰ ਡਿਊਟੀਆਂ ਤੇ ਲੈਣ ਅਤੇ ਮੰਨੀਆਂ ਮੰਗਾ ਲਾਗੂ ਕਰਵਾਉਣ ਦਾ ਵਿਸ਼ਵਾਸ ਜਤਾਉਦਿਆ ਜਥੇਬੰਦੀ ਆਗੂਆਂ ਨਾਲ ਸਹਿਮਤੀ ਬਣਾ ਕੇ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਅਤੇ ਨਿਰਵਿਘਨ ਬੱਸ ਸਰਵਿਸ ਬਹਾਲ ਕੀਤੀ ਗਈ।