ਕੇਂਦਰ ਨੇ ਮਨਰੇਗਾ ਖ਼ਤਮ ਕਰ ਕੇ ਗਰੀਬਾਂ ਦਾ ਸਾਹ ਲੈਣਾ ਕੀਤਾ ਔਖਾ : ਕੱਟੂ
ਕੇਂਦਰ ਨੇ ਮਨਰੇਗਾ ਖਤਮ ਕਰਕੇ ਗਰੀਬਾਂ ਦਾ ਸਾਹ ਲੈਣਾ ਕੀਤਾ ਔਖਾ: ਕੱਟੂ
Publish Date: Wed, 14 Jan 2026 04:00 PM (IST)
Updated Date: Thu, 15 Jan 2026 04:01 AM (IST)

ਕਿਹਾ- ਗਰੀਬ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਕਰਨ ਲਈ ਕੀਤਾ ਜਾ ਰਿਹਾ ਮਜਬੂਰ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਰਦਾਰ ਗੁਰਜੰਟ ਸਿੰਘ ਕੱਟੂ ਨੇ ਕੇਂਦਰ ਸਰਕਾਰ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਵਰਗੀ ਜੀਵਨ ਰੇਖਾ ਯੋਜਨਾ ਨੂੰ ਜਾਣਬੁੱਝ ਕੇ ਖਤਮ ਕਰ ਰਹੀ ਹੈ, ਤਾਂ ਜੋ ਗਰੀਬ ਤੇ ਮਜ਼ਦੂਰ ਵਰਗ ਨੂੰ ਬੇਰੁਜ਼ਗਾਰ ਕਰ ਕੇ ਮਜਬੂਰ ਜਾ ਸਕੇ। ਉਨ੍ਹਾਂ ਕਿ ਇਸ ਸਰਕਾਰ ਨੇ ਕਾਰਪੋਰੇਟਾਂ ਦੇ ਕਰਜ਼ੇ ਮਾਫ ਕਰ ਦਿੱਤੇ ਉਹੀ ਸਰਕਾਰ ਗਰੀਬਾਂ ਦੇ ਰੁਜ਼ਗਾਰ ਲਈ ਪੈਸਾ ਨਹੀਂ ਦੇ ਰਹੀ। ਇਹ ਸਾਫ ਐੱਸਸੀ ਵਿਰੋਧੀ ਤੇ ਗਰੀਬ ਵਿਰੋਧੀ ਸੋਚ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਰੋਟੀ ਤੇ ਰੁਜ਼ਗਾਰ ਖੋਹਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਕੇਂਦਰ ਨੇ ਦੇਸ਼ ਨੂੰ ਨਕਾਰਿਆ ਨਾਲ ਨਹੀਂ ਕੰਮ ਨਾਲ ਚਲਾਉਣਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਨਰੇਗਾ ਤੇ ਹਮਲੇ ਬੰਦ ਨਾ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢੇਗੀ ਤੇ ਗਰੀਬਾਂ ਦੇ ਹੱਕ ਲਈ ਸੜਕਾਂ ਤੇ ਉਤਰੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਧਾਮੀ ਤੇ ਅਮਰਜੀਤ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਗਰੀਬਾਂ ਕਿਸਾਨਾਂ ਵਪਾਰੀਆਂ ਨਾਲ ਧੋਖਾ ਕਰਦੀ ਆ ਰਹੀ ਹੈ। ਜਦ ਕਿ ਮੋਦੀ ਸਰਕਾਰ ਨੇ ਸ਼ੁਰੂ ਤੋਂ ਹੀ ਦੇਸ਼ ਅੰਦਰ ਨਫਰਤ ਦੀ ਰਾਜਨੀਤੀ ਫੈਲਾਉਣ ਤੋਂ ਸਿਵਾਏ ਕੁਝ ਨਹੀਂ ਦਿੱਤਾ। ਹੁਣ ਉਹ ਗਰੀਬਾਂ ਦਾ ਰੁਜ਼ਗਾਰ ਖੋਹਣ ਵਿੱਚ ਲੱਗੀ ਹੋਈ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵੱਲੋਂ ਲਿਆਂਦੀ ਜੀ ਰਾਮ ਸਕੀਮ ਦੀ ਕਰੜੇ ਸ਼ਬਦਾਂ ’ਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ।