ਭਾਈ ਗੁਰਦਾਸ ’ਚ ਹਰਿਆਵਲ ਇਨਕਲਾਬ' ਦਾ ਆਗਾਜ਼
ਭਾਈ ਗੁਰਦਾਸ ’ਚ ਹਰਿਆਵਲ ਇਨਕਲਾਬ' ਦਾ ਆਗਾਜ਼
Publish Date: Mon, 08 Jun 2026 04:51 PM (IST)
Updated Date: Tue, 09 Jun 2026 04:05 AM (IST)

ਕੁਦਰਤ ਬਚੇਗੀ ਤਾਂ ਹੀ ਮਨੁੱਖੀ ਜੀਵਨ ਬਚੇਗਾ : ਜਵੰਧਾ ਚੇਅਰਮੈਨ ਡਾ.ਜਵੰਧਾ ਨੇ ਬੂਟੇ ਲਗਾ ਕੇ ਨੌਜਵਾਨਾਂ ਨੂੰ ਦਿੱਤਾ ਕੁਦਰਤ ਦੀ ਰਾਖੀ ਦਾ ਹੋਕਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਵ ਵਾਤਾਵਰਣ ਦਿਵਸ ਬੇਹੱਦ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦੀ ਕਮਾਨ ਪੰਜਾਬ ਇਨਫੋਟੈਕ ਅਤੇ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਖ਼ੁਦ ਸੰਭਾਲੀ ਅਤੇ ਕੈਂਪਸ ਵਿੱਚ ਪੌਦੇ ਲਗਾ ਕੇ ਇੱਕ ਵੱਡੀ ਹਰਿਆਵਲ ਇਨਕਲਾਬ ਮੁਹਿੰਮ ਦਾ ਆਗਾਜ਼ ਕੀਤਾ। ਸਮਾਗਮ ਦੌਰਾਨ ਪ੍ਰਬੰਧਕਾਂ, ਉੱਚ ਅਧਿਕਾਰੀਆਂ, ਸਟਾਫ਼ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਨੌਜਵਾਨ ਵਿਦਿਆਰਥੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂਨਕਿਹਾ ਕਿ ਸੂਬੇ ਦੇ ਵਾਤਾਵਰਣ ਨੂੰ ਸ਼ੁੱਧ, ਸਵੱਛ ਅਤੇ ਪ੍ਰਦੂਸ਼ਣ ਮੁਕਤ ਰੱਖਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਸਰਕਾਰ ਵੱਲੋਂ ਧਰਤੀ ਹੇਠਲੇ ਮੁੱਕ ਰਹੇ ਪਾਣੀ ਨੂੰ ਬਚਾਉਣ ਅਤੇ ਹਰਿਆਵਲ ਦੇ ਦਾਇਰੇ ਨੂੰ ਵਧਾਉਣ ਲਈ ਲਗਾਤਾਰ ਕਈ ਇਨਕਲਾਬੀ ਕਦਮ ਚੁੱਕੇ ਜਾ ਰਹੇ ਹਨ। ਪਰ ਇਨ੍ਹਾਂ ਸਰਕਾਰੀ ਉਪਰਾਲਿਆਂ ਨੂੰ ਉਦੋਂ ਤੱਕ ਬੂਰ ਨਹੀਂ ਪੈ ਸਕਦਾ, ਜਦੋਂ ਤੱਕ ਦੇਸ਼ ਦਾ ਹਰ ਨਾਗਰਿਕ ਅਤੇ ਖ਼ਾਸ ਕਰਕੇ ਨੌਜਵਾਨ ਇਸ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੇ। ਕੈਂਪਸ ਚ ਗੂੰਜਿਆ ਪ੍ਰਣ: ਰੁੱਖ ਵੀ ਲਗਾਵਾਂਗੇ, ਪਾਣੀ ਵੀ ਬਚਾਵਾਂਗੇ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਲਗਾਏ ਗਏ ਪੌਦਿਆਂ ਨੂੰ ਪਾਲ ਕੇ ਵੱਡੇ ਰੁੱਖ ਬਣਾਵਾਂਗੇ ਅਤੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਬਚਾਉਣ ਲਈ ਗੰਭੀਰ ਹੋਵਾਂਗੇ। ਇਹ ਯਾਦ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਜੇਕਰ ਕੁਦਰਤ ਬਚੇਗੀ, ਤਾਂ ਹੀ ਇਸ ਧਰਤੀ ਤੇ ਮਨੁੱਖ ਦਾ ਵਜੂਦ ਅਤੇ ਜੀਵਨ ਬਚ ਸਕੇਗਾ। ਸੰਸਥਾ ਦੇ ਚੇਅਰਮੈਨ ਦੀ ਇਸ ਪ੍ਰੇਰਨਾਦਾਇਕ ਅਤੇ ਦੂਰਦਰਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਈ ਗੁਰਦਾਸ ਗਰੁੱਪ ਦੇ ਸਮੂਹ ਸਟਾਫ਼ ਅਤੇ ਮੈਂਬਰਾਂ ਨੇ ਉਨ੍ਹਾਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿੱਚ ਡਾ. ਜਵੰਧਾ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ। ਸਾਰੇ ਹਾਜ਼ਰੀਨ ਨੇ ਹੱਥ ਖੜ੍ਹੇ ਕਰਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਰੋਕਣ ਦੀ ਸਹੁੰ ਵੀ ਚੁੱਕੀ, ਜਿਸ ਨਾਲ ਇਹ ਸਮਾਗਮ ਸਿਰਫ਼ ਇੱਕ ਰਸਮ ਨਾ ਰਹਿ ਕੇ ਵਾਤਾਵਰਣ ਚੇਤਨਾ ਦਾ ਇੱਕ ਵੱਡਾ ਅੰਦੋਲਨ ਬਣ ਗਿਆ।