ਜਮੀਨ ਦੀ ਬੋਲੀ ਕਰਨ ਆਇਆ ਪ੍ਰਸ਼ਾਸਨ ਪਰਤਿਆ ਖਾਲੀ ਹੱਥ
ਜਮੀਨ ਦੀ ਬੋਲੀ ਕਰਨ ਆਇਆ ਪ੍ਰਸ਼ਾਸਨ ਪਰਤਿਆ ਖਾਲੀ ਹੱਥ
Publish Date: Sat, 31 Jan 2026 06:33 PM (IST)
Updated Date: Sun, 01 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜ੍ਹਲੇ ਪਿੰਡ ਆਲਮਪੁਰ ਵਿਖੇ ਲਹਿਰਾਗਾਗਾ ਦਾ ਪ੍ਰਸ਼ਾਸਨ ਆਬਾਦਕਾਰਾਂ ਦੀ ਜਮੀਨ ਦੀ ਬੋਲੀ ਕਰਨ ਆਇਆ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਲਮਪੁਰ ਦੀ ਇਕਾਈ ਨੇ ਬੋਲੀ ਦਾ ਪਿੰਡ ਦੇ ਕਿਸਾਨਾਂ ਨਾਲ ਮਿਲ ਕੇ ਵਿਰੋਧ ਕੀਤਾ। ਇਸ ਮੌਕੇ ਬਲਾਕ ਲਹਿਰਾ ਦੇ ਆਗੂਆਂ ਨੇ ਦੱਸਿਆ ਕਿ ਪੀੜਤ ਕਿਸਾਨ ਪਿਛਲੇ 100 ਸਾਲ ਤੋਂ ਜ਼ਮੀਨ ਤੇ ਖੇਤੀ ਕਰ ਰਹੇ ਹਨ। ਪਰ ਹੁਣ ਆਮ ਆਦਮੀ ਦੀ ਸਰਕਾਰ ਕਿਸਾਨਾਂ ਤੋਂ ਜਮੀਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਜਦ ਕਿ ਪੁਰਾਣੇ ਸਮੇਂ ਪੁਰਖਿਆਂ ਨੇ ਇਹ ਜੰਗਲੀ ਜ਼ਮੀਨ ਆਬਾਦ ਕੀਤੀ ਸੀ। ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੁਨਿਅਨ ਏਕਤਾ ਉਗਰਾਹਾਂ ਕਿਸੇ ਵੀ ਕਿਸਾਨ ਦੀ ਜ਼ਮੀਨ ਖੁਸਣ ਨਹੀਂ ਦੇਵੇਗੀ। ਇਸ ਮੌਕੇ ਪ੍ਰਸ਼ਾਸਨ ਬਿਨਾ ਬੋਲੀ ਕਰੇ ਵਾਪਿਸ ਮੁੜ ਗਿਆ। ਇਸ ਮੌਕੇ ਪਿੰਡ ਇਕਾਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਸ ਮੌਕੇ ਬਹਾਦਰ ਸਿੰਘ ਭੁਟਾਲ ਖੁਰਦ ,ਰਾਮਚੰਦ ਚੋਟੀਆਂ, ਸ਼ਿਵਰਾਜ ਗੁਰਨੇ, ਦਰਸ਼ਨ ਸਿੰਘ ਕੋਟੜਾ ਮੌਜੂਦ ਸਨ।