ਜ਼ਮੀਨ ਵੇਚਣ ਦੇ ਨਾਂ ‘ਤੇ 40 ਲੱਖ ਦੀ ਠੱਗੀ
ਜ਼ਮੀਨ ਵੇਚਣ ਦੇ ਨਾਂ ‘ਤੇ 40 ਲੱਖ ਦੀ ਠੱਗੀ
Publish Date: Fri, 10 Apr 2026 05:38 PM (IST)
Updated Date: Fri, 10 Apr 2026 05:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਘਨੌਰ : ਚੰਡੀਗੜ੍ਹ ਦੇ ਵਾਸੀ ਸ਼ਾਮ ਸੁੰਦਰ ਵੱਲੋਂ ਥਾਣਾ ਘਨੌਰ ਵਿਚ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸ ਨਾਲ ਜ਼ਮੀਨ ਵੇਚਣ ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਸ਼ਿਕਾਇਤ ’ਚ ਦੱਸਿਆ ਗਿਆ ਕਿ ਸਰਬਜੋਤ ਸਿੰਘ ਵਾਸੀ ਪਿੰਡ ਲੋਹਸਿੰਬਲੀ ਨੇ ਉਸ ਨੂੰ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਮੁਦਈ ਤੋਂ 40 ਲੱਖ ਰੁਪਏ ਲੈ ਲਏ। ਮੁਦਈ ਅਨੁਸਾਰ ਮੁਲਜ਼ਮ ਨੇ ਰਕਮ ਲੈਣ ਤੋਂ ਬਾਅਦ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਰਕਮ ਵਾਪਸ ਕੀਤੀ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਪੈਸੇ ਵਾਪਸ ਨਹੀਂ ਮਿਲੇ ਤਾਂ ਮੁਦਈ ਨੇ ਪੁਲਿਸ ਦਾ ਰੁਖ ਕੀਤਾ।ਥਾਣਾ ਘਨੌਰ ਪੁਲਿਸ ਨੇ ਸਿਕਾਇਤ ਦੇ ਆਧਾਰ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।