ਫੇਰ 30 ਡਿਗਰੀ ਤੱਕ ਪੁੱਜਾ ਤਾਪਮਾਨ, ਸੁੰਨੇ ਪੈਣ ਲੱਗੇ ਬਾਜ਼ਾਰ
ਫੇਰ 30 ਡਿਗਰੀ ਤੱਕ ਪੁੱਜਾ ਤਾਪਮਾਨ, ਸੁੰਨੇ ਪੈਣ ਲੱਗੇ ਬਾਜ਼ਾਰ
Publish Date: Thu, 26 Mar 2026 03:48 PM (IST)
Updated Date: Fri, 27 Mar 2026 03:59 AM (IST)

ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦਰਜ ਕੀਤਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਲੋਕਾਂ ਨੂੰ ਵਧ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਸੀ, ਪਰ ਹੁਣ ਫੇਰ ਹੋਲੀ-ਹੋਲੀ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲੋਕਾਂ ਨੂੰ ਦੁਪਹਿਰ ਸਮੇ ਗਰਮੀ ਚੁੰਬਣ ਲੱਗੀ ਹੈ। ਦਿਨ ਦਾ ਤਾਪਮਾਨ ਲਗਭਗ 30 ਡਿਗਰੀ ਤੱਕ ਪੁੱਜ ਗਿਆ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦਰਜ ਕੀਤਾ ਗਿਆ। ਜਦਕਿ ਪਹਿਲਾਂ ਤਾਪਮਾਨ 35 ਡਿਗਰੀ ਤੋ ਬਾਰਿਸ਼ ਅਤੇ ਠੰਢੀਆਂ ਹਵਾਵਾਂ ਕਾਰਨ 22 ਡਿਗਰੀ ਤੱਕ ਆ ਗਿਆ ਸੀ, ਜਿਸਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧੇਗਾ, ਹਾਲਾਂਕਿ ਬਾਰਿਸ਼ ਅਤੇ ਹਨੇਰੀ ਦੇ ਵੀ ਆਸਾਰ ਹਨ। ਅਸਮਾਨ ਵਿੱਚ ਹਲਕੇ ਬੱਦਲ ਛਾਏ ਹੋਏ ਹਨ। ਵਧਦੇ ਤਾਪਮਾਨ ਕਾਰਨ ਸੜਕਾਂ ’ਤੇ ਲੱਗੀਆਂ ਜੂਸ ਦੀਆਂ ਰੇਹੜੀਆਂ ’ਤੇ ਲੋਕ ਜੂਸ ਪੀ ਕੇ ਆਪਣੇ ਆਪ ਨੂੰ ਗਰਮੀ ਤੋ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਪਹਿਰ 12 ਵਜੇ ਤੋਂ 4 ਵਜੇ ਤੱਕ ਬਾਜ਼ਾਰ ਸੁੰਨੇ ਰਹਿੰਦੇ ਹਨ ਅਤੇ ਲੋਕ ਘੱਟ ਹੀ ਘਰੋਂ ਬਾਹਰ ਨਿਕਲਦੇ ਹਨ। ਦੂਜੇ ਪਾਸੇ, ਪਿਛਲੇ ਸਮੇਂ ਹੋਈ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਕਣਕ ਦੀ ਫਸਲ ਹਾਲੇ ਵੀ ਖੇਤਾਂ ਵਿੱਚ ਵਿਛੀ ਹੋਈ ਹੈ। ਕਦੇ ਤੇਜ਼ ਬਾਰਿਸ਼ ਤੇ ਕਦੇ ਵੱਧ ਤਾਪਮਾਨ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਰਹੇ ਹਨ। ਸੰਗਰੂਰ ਦੇ ਕਿਸਾਨ ਬਲਜੀਤ ਸਿੰਘ, ਨਿਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਵੱਧ ਤਾਪਮਾਨ ਅਤੇ ਜ਼ਿਆਦਾ ਬਾਰਿਸ਼ ਦੋਵੇਂ ਹੀ ਕਣਕ ਲਈ ਠੀਕ ਨਹੀਂ ਹਨ। ਇਹ ਕਣਕ ਪੱਕਣ ਦਾ ਸਮਾਂ ਹੈ ਜਿਸ ਲਈ ਸਧਾਰਨ ਤਾਪਮਾਨ ਅਤੇ ਖੁੱਲ੍ਹਾ ਮੌਸਮ ਲੋੜੀਂਦਾ ਹੈ। ਗਰਮੀ ਨੇ ਵਧਾਈ ਗੰਨੇ ਦੇ ਜੂਸ ਦੀ ਡਿਮਾਂਡ ਸਸਤਾ ਅਤੇ ਕੁਦਰਤੀ ਮਿੱਠਾਸ ਵਾਲਾ ਗੰਨੇ ਦਾ ਜੂਸ ਹੋਰ ਜੂਸਾਂ ਦੇ ਮੁਕਾਬਲੇ ਲੋਕਾਂ ਨੂੰ ਵੱਧ ਪਸੰਦ ਆ ਰਿਹਾ ਹੈ। ਗਾਹਕ ਗੁਰਜੀਤ ਸਿੰਘ ਨੇ ਦੱਸਿਆ ਕਿ ਹੋਰ ਕੋਈ ਵੀ ਜੂਸ ਗੰਨੇ ਦੇ ਰਸ ਜਿੰਨਾ ਸਸਤਾ ਨਹੀਂ ਹੈ। ਜਿਵੇਂ ਨਾਰੀਅਲ ਜੂਸ 60 ਰੁਪਏ, ਅਨਾਰ 80-90 ਰੁਪਏ, ਮੌਸੰਮੀ-ਅਨਾਨਾਸ 50 ਰੁਪਏ ਮਿਲ ਰਹੇ ਹਨ, ਜਿਸ ਕਾਰਨ ਲੋਕ ਇਹਨਾਂ ਨੂੰ ਖਰੀਦਣ ਤੋਂ ਕਤਰਾਉਂਦੇ ਹਨ। ਇਸ ਲਈ ਗੰਨੇ ਦਾ ਰਸ ਹੀ ਵੱਧ ਪਸੰਦ ਕੀਤਾ ਜਾ ਰਿਹਾ ਹੈ। ਗਰਮੀ ਤੋਂ ਬਚਾਅ ਲਈ ਇਹ ਉਪਾਅ ਮਰੀਜ਼ ਧੁੱਪ ’ਚ ਨਿਕਲਣ ਲੱਗੇ ਅੱਖਾਂ ’ਤੇ ਕਾਲਾ ਚਸ਼ਮਾ ਲਾਉਣ, ਸਿਰ ’ਤੇ ਟੋਪੀ ਜਾਂ ਛੱਤਰੀ ਵਰਤਣ, ਵੱਧ ਤੋਂ ਵੱਧ ਪਾਣੀ ਪੀਣ, ਅੱਖਾਂ ਵਿੱਚ ਦਿਨ ਸਮੇ 3-4 ਵਾਰ ਠੰਢੇ ਪਾਣੀ ਦੇ ਛਿੱਟੇ ਮਾਰਨ, ਸਲਾਦ, ਜੂਸ ਅਤੇ ਨਮੀ ਵਾਲੀਆਂ ਚੀਜ਼ਾਂ ਖਾਣ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਤੁਰਨ ਦੀ ਸਲਾਹ ਦਿੱਤੀ ਜਾਂਦੀ ਹੈ।