ਕਰਮਚਾਰੀਆਂ ਨੇ ਕੀਤੀ ਦੋ ਦਿਨਾਂ ਕਲਮ ਛੋਡ਼ ਹਡ਼ਤਾਲ
ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਦੀ ਗਿਰਫਤਾਰੀ ਦੇ ਵਿਰੋਧ ‘ਚ ਕਰਮਚਾਰੀਆਂ ਵੱਲੋਂ ਦੋ ਦਿਨਾਂ ਕਲਮ ਛੋਡ਼ ਹਡ਼ਤਾਲ
Publish Date: Tue, 17 Mar 2026 05:50 PM (IST)
Updated Date: Tue, 17 Mar 2026 05:52 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਐੱਸਡੀਐੱਮ ਦਫ਼ਤਰ ਤੇ ਤਹਿਸੀਲਦਾਰ ਦਫ਼ਤਰ ਦੁੱਧਨਸਾਧਾਂ ਦੇ ਕਰਮਚਾਰੀਆਂ ਵੱਲੋਂ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਕਰਮਚਾਰੀਆਂ ਵੱਲੋਂ ਦੋ ਦਿਨਾਂ ਕਲਮ ਛੋਡ਼ ਹਡ਼ਤਾਲ ਕੀਤੀ ਸੀ। ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਡ਼ਤਾਲ ਜੰਡਿਆਲਾ ਗੁਰੂ ਦੇ ਥਾਣਾ ਮੁਖੀ ਨਰੇਸ਼ ਕੁਮਾਰ ਦੇ ਖ਼ਿਲਾਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਥਾਣਾ ਮੁਖੀ ਵੱਲੋਂ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਰਾਤ ਨੂੰ ਘਰੋਂ ਗ੍ਰਿਫਤਾਰ ਕਰਨ, ਭੈਡ਼ੀ ਸ਼ਬਦਾਵਲੀ ਵਰਤਣ ਅਤੇ ਅਣਮਨੁਖੀ ਵਿਵਹਾਰ ਕਰਨ ਤੇ ਡੀਸੀ ਦਫ਼ਤਰ ਯੂਨੀਅਨ ਪਟਿਆਲਾ ਅਤੇ ਦੁੱਧਨਸਾਧਾਂ ਦੇ ਮੁਲਾਜਮਾਂ ਵੱਲੋਂ ਕਲਮ ਛੋਡ਼ ਹਡ਼ਤਾਲ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਇਹ ਵਰਤਾਰਾ ਬਿਲਕੁਲ ਵੀ ਸਹਿਣਯੋਗ ਨਹੀਂ ਹੈ ਅਤੇ ਸਾਡੇ ਸਾਰੇ ਮੁਲਾਜ਼ਮ ਇਸ ਘਟਨਾ ਦੀ ਕਡ਼ੇ ਸ਼ਬਦਾਂ ’ਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਣਧੀਰ ਸਿੰਘ ਸੁਪਰਡੰਟ, ਕੁਲਦੀਪ ਸਿੰਘ, ਰਕੇਸ਼ ਕੁਮਾਰ, ਗੁਰਸੇਵਕ ਸਿੰਘ, ਹਰਵਿੰਦਰ ਕੌਰ, ਅਜੇ ਕੁਮਾਰ, ਵਿਸ਼ਾਲ ਕੁਮਾਰ ਗੁਰਬਚਨ ਸਿੰਘ ਵਰਿੰਦਰ ਬਾਂਸਲ, ਗੁਰਦੀਪ ਸਿੰਘ ਧਾਲੀਵਾਲ, ਪਲਵਿੰਦਰ ਸਿੰਘ, ਕਮਲ ਜੀਤ ਸਿੰਘ ਅਤੇ ਸਮੂਹ ਕਰਮਚਾਰੀ ਹਾਜ਼ਰ ਸਨ।