ਜ਼ਿਲ੍ਹੇ ’ਚ ਚਲਾਈ ਜਾ ਰਹੀ 100 ਦਿਨਾ ਟੀ.ਬੀ ਜਾਗਰੂਕਤਾ ਮੁਹਿੰਮ
ਜਿਲ੍ਹਾ ਪਟਿਆਲਾ ਵਿੱਚ ਚਲਾਈ ਜਾ ਰਹੀ ਹੈ 100 ਦਿਨਾ ਟੀ.ਬੀ ਜਾਗਰੂਕਤਾ ਕੰਪੇਨ
Publish Date: Wed, 22 Apr 2026 05:43 PM (IST)
Updated Date: Wed, 22 Apr 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਪਟਿਆਲਾ ਵਿਚ ਚੱਲ ਰਹੀ 100 ਦਿਨਾ ਟੀਬੀ ਮੁਕਤ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਐਕਟਿਵ ਕੇਸ ਫਾਇਡਿੰਗ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਮੂਹ ਐੱਸਡੀਐੱਚ, ਸੀਐੱਚਸੀ, ਪੀਐੱਚਸੀ ਤੇ ਏ.ਏ.ਕੇ ਤੇ ਨਿਕਸ਼ੇ ਸ਼ਿਵਰ ਕੈਂਪਾਂ ਨੂੰ ਸਫਲਤਾ ਪੂਰਵਕ ਲਗਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਟੀ.ਬੀ ਦੇ ਮਰੀਜ਼ਾਂ ਦੀ ਸ਼ੁਰੂਆਤੀ ਪਛਾਣ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਹੈ ਤਾਂ ਜੋ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਮੌਕੇ ਤੇ ਹੀ ਐਕਸ-ਰੇ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਅਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਜ਼ਿਲ੍ਹਾ ਟੀ.ਬੀ ਨੋਡਲ ਅਫਸਰ ਡਾ.ਗੁਰਪ੍ਰੀਤ ਨਾਗਰਾ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ ਦੇ ਲੱਛਣਾਂ ਜਿਵੇਂ ਲੰਬੇ ਸਮੇਂ ਤੱਕ ਖੰਘ ਬੁਖਾਰ ਵਜਨ ਦਾ ਘਟਨਾ ਆਦਿ ਬਾਰੇ ਜਾਗਰੂਕ ਕੀਤਾ ਗਿਆ ਤੇ ਉਨ੍ਹਾਂ ਨੂੰ ਜਾਂਚ ਲਈ ਪ੍ਰੇਰਿਤ ਕੀਤਾ ਗਿਆ।