ਤੰਬਾਕੂ ਵੇਚਣ ਵਾਲਿਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਕੱਟੇ ਚਾਲਾਨ
ਖੁੱਲੇ ਵਿੱਚ ਤੰਬਾਕੂ ਵੇਚਣ ਵਾਲਿਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਕੱਟੇ ਚਲਾਨ
Publish Date: Sat, 21 Mar 2026 04:16 PM (IST)
Updated Date: Sat, 21 Mar 2026 04:19 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਐੱਸਐੱਮਓ ਡਾ. ਰਜਨੀਤ ਰੰਧਾਵਾ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਦਿ ਟੀਮ ਨੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਦੀ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਖੁੱਲ੍ਹਾ ਤੰਬਾਕੂ, ਬੀੜੀ, ਸਿਗਰਟ ਵੇਚਣ ਵਾਲੇ 9 ਦੁਕਾਨਦਾਰਾਂ ਦੇ ਚਾਲਾਨ ਕੀਤੇ ਗਏ ਤੇ ਕਈ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਛੱਡਿਆ ਗਿਆ। ਇਸ ਦੌਰਾਨ ਹੈਲਥ ਇੰਸਪੈਕਟਰ ਰਮੇਸ਼ ਧੀਮਾਨ ਨੇ ਦੁਕਾਨਦਾਰਾਂ ਨੂੰ ਇਕੱਠਾ ਕਰ ਕੇ ਦੱਸਿਆ ਕਿ ਇਸ ਤੰਬਾਕੂ ਦੇ ਸੇਵਨ ਨਾਲ ਜਿੱਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹਨ ਉੱਥੇ ਹੀ ਇਸ ਨਾਲ ਭਾਰਤ ਵਿੱਚ ਹਰ ਸਾਲ ਬੀੜੀ, ਸਿਗਰਟ ਦਾ ਸੇਵਨ ਕਰਨ ਨਾਲ 13.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਸਾਨੂੰ ਇਨ੍ਹਾਂ ਤੰਬਾਕੂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।