ਵਿਦਿਆਰਥੀਆਂ ਨੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਰੈਲੀ ਕੱਢੀ
ਸਵਾਈਟ ਦੇ ਵਿਦਿਆਰਥੀਆਂ ਨੇ ਜਾਂਸਲਾ ਵਿਖੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਰੈਲੀ ਕੱਢੀ
Publish Date: Tue, 03 Feb 2026 05:59 PM (IST)
Updated Date: Tue, 03 Feb 2026 06:02 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ਸਵਾਮੀ ਵਿਵੇਕਾਨੰਦ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਪਿੰਡ ਜਾਂਸਲਾ ਦੇ ਕਮਿਊਨਿਟੀ ਹੈਲਥ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਸਿੱਧੀ ਗੱਲਬਾਤ, ਸਥਾਨਕ ਭਾਸ਼ਾ ਵਿਚ ਸਲਾਹ ਅਤੇ ਸ਼ੁਰੂਆਤੀ ਜਾਂਚ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਕੁਸ਼ਟ ਰੋਗ ਨਾਲ ਜੁੜੇ ਡਰ ਤੇ ਭਰਮ ਦੂਰ ਕਰਦਿਆਂ ਦੱਸਿਆ ਗਿਆ ਕਿ ਸਮੇਂ ਸਿਰ ਪਛਾਣ ਹੋਣ ’ਤੇ ਇਹ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਫਾਰਮੇਸੀ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੇ ਜਨਸਿਹਤ ਪ੍ਰਚਾਰ ਵਿੱਚ ਫਾਰਮਾਸਿਸਟ ਦੀ ਮਹੱਤਵਪੂਰਨ ਭੂਮਿਕਾ ਨੂੰ ਉਭਾਰਿਆ।