ਬੀਏ ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸ਼ਾਨਦਾਰ
ਐੱਸਯੂਐੱਸ ਕਾਲਜ ’ਚ ਬੀਏ ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 11 Apr 2026 04:38 PM (IST)
Updated Date: Sun, 12 Apr 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਅਗਵਾਈ ਹੇਠ ਚੱਲ ਰਹੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਆਫਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ ਮਹਿਲਾਂ ਚੌਂਕ ਦਾ ਬੀਏ. ਸੈਸ਼ਨ ਮਈ 2025 ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਪ੍ਰੀਖਿਆ ਵਿੱਚ ਵਿਦਿਆਰਥਣ ਹੁਸਨਪ੍ਰੀਤ ਕੌਰ ਸਪੁੱਤਰੀ ਰੋਚਨ ਸਿੰਘ ਨੇ 84.83 ਫੀਸਦੀ ਅੰਕਾਂ ਨਾਲ ਪਹਿਲਾਂ ਸਥਾਨ, ਪਿੰਕੀ ਸ਼ਰਮਾ ਸਪੁੱਤਰੀ ਸੁਖਵਿੰਦਰ ਰਾਮ ਨੇ 84.55 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਪ੍ਰਨੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ 83.88 ਫੀਸਦੀ ਅੰਕਾਂ ਨਾਲ ਕ੍ਰਮਵਾਰ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਵਧਾਈ ਦੇ ਨਾਲ-ਨਾਲ ਭਵਿੱਖ ਵਿੱਚ ਹੋਰ ਵਧੀਆ ਨਤੀਜਿਆਂ ਲਈ ਪ੍ਰੇਰਿਤ ਕੀਤਾ।