ਐੱਸਯੂਐੱਸ ਕਾਲਜ ਨੇ ਲਾਇਆ ਵਿੱਦਿਅਕ ਟੂਰ
ਐੱਸਯੂਐੱਸ ਕਾਲਜ ਨੇ ਲਾਇਆ ਵਿੱਦਿਅਕ ਟੂਰ
Publish Date: Sat, 28 Mar 2026 04:10 PM (IST)
Updated Date: Sun, 29 Mar 2026 04:00 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਸ਼ਹੀਦ ਊਧਮ ਸਿੰਘ ਕਾਲਜ ਦੇ ਚੇਅਰਮੈਨ ਰਾਓਵਿੰਦਰ ਸਿੰਘ ਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਪ੍ਰਵਾਨਗੀ ਹੇਠ ਮੈਨੇਜਮੈਂਟ ਵਿਭਾਗ ਵੱਲੋਂ ਮੋਰਨੀ ਹਿਲਜ਼ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ। ਇਸ ਟੂਰ ਵਿੱਚ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਪ੍ਰਿੰਸੀਪਲ ਡਾ. ਕੁਲਵੰਤ ਕੌਰ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਲਗਭਗ ਸਵੇਰੇ 10 ਵਜੇ ਮੋਰਨੀ ਹਿਲਜ਼ ਪਹੁੰਚ ਕੇ ਵਿਦਿਆਰਥੀਆਂ ਨੂੰ ਅਡਵੈਂਚਰ ਪਾਰਕ, ਟਿੱਕਰ ਤਾਲ ਅਤੇ ਯਾਦਵਿੰਦਰਾ ਗਾਰਡਨ ਪਿੰਜੋਰ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਵੱਲੋਂ ਯਾਦਗਾਰ ਫੋਟੋਗ੍ਰਾਫੀ ਕੀਤੀ ਗਈ। ਦੁਪਹਿਰ 3 ਵਜੇ ਦੇ ਕਰੀਬ ਵਿਦਿਆਰਥੀਆਂ ਨੂੰ ਝੀਲ ‘ਤੇ ਲਿਜਾਇਆ ਗਿਆ। ਉੱਥੇ ਵਿਦਿਆਰਥੀਆਂ ਨੇ ਬੋਟਿੰਗ ਕੀਤੀ ਅਤੇ ਖੂਬ ਆਨੰਦ ਮਾਣਿਆ। ਇਸ ਤਰ੍ਹਾਂ ਦੇ ਵਿੱਦਿਅਕ ਟੂਰ ਸਿੱਖਿਅਕ ਗਤੀਵਿਧੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਇਹਨਾਂ ਸਦਕਾ ਹੀ ਵਿਦਿਆਰਥੀਆਂ ਵਿੱਚ ਮੇਲ-ਜੋਲ ਤੇ ਵਿਵਹਾਰਿਕ ਸੋਝੀ ਦੇ ਨਾਲ-ਨਾਲ ਸਾਂਝ ਵੱਧਦੀ ਹੈ। ਇਸ ਮੌਕੇ ਵਿਭਾਗੀ ਮੁਖੀ ਪ੍ਰੋ. ਸਰਬਜੀਤ ਕੌਰ ਅਤੇ ਸਮੂਹ ਮੈਨੇਜਮੈਂਟ ਸਟਾਫ਼ ਹਾਜ਼ਰ ਸਨ।