ਤਿੰਨ ਨੌਜਵਾਨਾਂ ਦੀ ਘੇਰ ਕੇ ਕੀਤੀ ਕੁੱਟਮਾਰ, ਕਾਰ ਵੀ ਭੰਨੀ
ਘੇਰ ਕੇ ਕੀਤੀ ਦੀ ਕੁੱਟਮਾਰ, ਕਾਰ ਵੀ ਭੰਨੀ
Publish Date: Sat, 07 Feb 2026 06:08 PM (IST)
Updated Date: Sun, 08 Feb 2026 04:06 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਬੀਐੱਸਐੱਨਐੱਲ ਪਾਰਕ ਦੇ ਨਜਦੀਕ ਕੁਝ ਨੌਜਵਾਨਾਂ ਨੇ ਇਕ ਕਾਰ ਨੂੰ ਘੇਰ ਕੇ ਉਸ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਾਰ ਦੀ ਵੀ ਭੰਨਤੋੜ ਕੀਤੀ। ਥਾਣਾ ਸਿਟੀ ਪੁਲਿਸ ਨੇ ਅੱਠ ਹਮਲਾਵਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੀ ਕਿਸ਼ਨਪੁਰਾ ਬਸਤੀ ਦੇ ਨਿਵਾਸੀ ਸੋਨੂੰ ਸ਼ਰਮਾ ਨੇ ਪੁਲਿਸ ਕੋਲ ਲਿਖਵਾਏ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੀ ਭੂਆ ਦੇ ਪੁੱਤਰ ਰਵੀ ਕੁਮਾਰ ਤੇ ਉਸਦਾ ਦੋਸਤ ਨਾਗ ਵਾਸੀ ਉੱਭਾਵਾਲ ਸਵਿਫਟ ਕਾਰ ਵਿਚ ਸਵਾਰ ਹੋ ਕੇ ਉਪਲੀ ਰੋਡ ਤੋ ਕਿਸ਼ਨਪੁਰਾ ਵੱਲ ਆ ਰਹੇ ਸਨ। ਜਦੋ ਉਹ ਬੀਐੱਸਐੱਨਐੱਲ ਪਾਰਕ ਕੋਲ ਪੁੱਜੇ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਸਾਰਿਆਂ ਨੇ ਰਵੀ ਕੁਮਾਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਕਰ ਕੇ ਕਾਰ ਦਾ ਕਾਫੀ ਨੁਕਸਾਨ ਕਰ ਦਿੱਤਾ। ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕਮਲ ਉਰਫ ਕੋਬਰਾ, ਲਾ਼ਡੀ ਨਿਵਾਸੀ ਕਿਸ਼ਨਪੁਰਾ, ਜਸ਼ਨ ਵਾਸੀ ਹਰੇੜੀ, ਮੱਖਣੀ ਵਾਸੀ ਸੋਹੀਆਂ ਰੋਡ ਸੰਗਰੂਰ, ਲੱਲੀ ਵਾਸੀ ਹਰੀਪੁਰਾ ਬਸਤੀ ਸੰਗਰੂਰ, ਲਵੂ ਵਾਸੀ ਸੰਗਰੂਰ ਸਮੇਤ ਇਕ-ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਕਰ ਦਿੱਤੀ ਹੈ। ------------- 35 ਗ੍ਰਾਮ ਚਿੱਟੇ ਸਣੇ ਦੋ ਕਾਬੂ ਸੰਗਰੂਰ। ਸੀਆਈਏ ਬਹਾਦਰ ਸਿੰਘ ਵਾਲਾ ਦੀ ਟੀਮ ਨੇ ਦੋ ਨੌਜਵਾਨਾਂ ਨੂੰ 35 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕਰਕੇ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏਐਸਆਈ ਭੁਪਿੰਦਰ ਸਿੰਘ ਆਪਣੀ ਟੀਮ ਸਮੇਤ ਸਾਰੋ ਨਾਨਕਿਆਣਾ ਸਾਹਿਬ ਰੋਡ ਵੱਲ ਜਾ ਰਹੇ ਸਨ ਅਤੇ ਇਸੇ ਦੌਰਾਨ ਇਕ ਸਕਾਰਪਿਓ ਗੱਡੀ ਖੜੀ ਵਿਖਾਈ ਦਿੱਤੀ। ਗੱਡੀ ਸਵਾਰ ਨੇ ਪੁਲਿਸ ਟੀਮ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸ਼ੱਕ ਦੇ ਅਧਾਰ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਿਨਾਂ ਪਾਸੋ 35 ਗ੍ਰਾਮ ਚਿੱਟਾ ਬਰਾਮਦ ਹੋਇਆ। ਦੋਵਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਘਾਬਦਾ ਅਤੇ ਜਸਵੰਤ ਸਿੰਘ ਉਰਫ ਗੋਰਾ ਵਾਸੀ ਕਨੋਈ ਦੇ ਰੂਪ ਵਜੋ ਹੋਈ।