ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ
Publish Date: Sun, 22 Mar 2026 05:42 PM (IST)
Updated Date: Mon, 23 Mar 2026 04:08 AM (IST)

ਕਿਹਾ: ਬਰਾਬਰਤਾ ਦਾ ਸਮਾਜ ਸਿਰਜਣਾ ਚਾਹੁੰਦੇ ਸਨ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਖੇਪਲ ਵਿਖੇ ਪੁੱਜਾ ਚੇਤਨਾ ਮਾਰਚ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਤੋਂ 23 ਮਾਰਚ ਤੱਕ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ ਵੱਲੋਂ ਸ਼ੁਰੂ ਕੀਤਾ ਚੇਤਨਾ ਮਾਰਚ ਦੂਜੇ ਦਿਨ ਸੁਨਾਮ ਇਲਾਕੇ ਵਿੱਚ ਪੁੱਜਾ। ਚੇਤਨਾ ਕਾਫਲੇ ਵੱਲੋਂ ਜਖੇਪਲ ਵਿਖੇ ਜਨਤਕ ਰੈਲੀ ਕੀਤੀ ਗਈ। ਇਸ ਮੌਕੇ ਉਘੇ ਚਿੰਤਕ ਤੇ ਆਈਡੀਪੀ ਦੇ ਆਗੂ ਹਮੀਰ ਸਿੰਘ, ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਇੱਕ ਲੁੱਟ ਰਹਿਤ , ਬਰਾਬਰੀ ਵਾਲਾ ਸਮਾਜ ਸਿਰਜਣ ਦੀ ਕਾਮਨਾ ਕੀਤੀ ਸੀ । ਮੌਜੂਦਾ ਸਮੇਂ ਕਾਰਪੋਰੇਟ ਵਿਕਾਸ ਮਾਡਲ ਨੂੰ ਪ੍ਰਣਾਏ ਪ੍ਰਬੰਧ ਦੀ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਲਲਕ ਕਾਰਨ ਸਾਧਨਾਂ ਉੱਤੇ ਕਬਜ਼ੇ,ਤਾਕਤਾਂ ਦੇ ਕੇਂਦਰੀਕਰਨ ਅਤੇ ਸਭ ਤਰ੍ਹਾਂ ਦੇ ਇਖਲਾਕ ਨੂੰ ਸਿੱਕੇ ਟੰਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ ਵਿਖੇ ਕੀਤੀ ਜਾ ਰਹੀ ਪੁਲਿਸ ਫਲਸਤੀਨੀਆਂ ਦੀ ਨਸਲਕੁਸ਼ੀ ਇਜ਼ਰਾਇਲ ਤੇ ਅਮਰੀਕਾ ਵੱਲੋਂ ਸਾਰੇ ਜੰਗੀ ਅਸੂਲਾਂ ਦੀ ਪ੍ਰਵਾਹ ਨਾ ਕਰਦਿਆਂ ਇਰਾਨ ਦੇ ਸੁਪਰੀਮ ਆਗੂ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਅਤੇ ਵਿਦਿਆਰਥੀਆਂ ਦੀ ਹੱਤਿਆ ਕਰਨ ਦੀ ਹਿਮਾਕਤ ਕਰ ਰਹੇ ਹਨ। ਕੇਦਰ ਸਰਕਾਰ ਲੰਮੇ ਸਮੇਂ ਤੋਂ ਲੋਕਾਂ ਦੇ ਹਾਸਲ ਕੀਤੇ ਹੋਏ ਹੱਕ ਹਕੂਕ ਵੀ ਖਤਮ ਕਰਨ ਦੇ ਰਾਹ ਪਈ ਹੋਈ ਹੈ। ਇਸ ਮੌਕੇ ਹਰਪਾਲ ਕੌਰ ਟਿੱਬੀ,ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇੱਕੋ ਇੱਕ ਮਿਸ਼ਨ 2027 ਬਣਾ ਲਿਆ ਹੈ। ਸਾਰੀਆਂ ਧਿਰਾਂ ਨੇ ਪੰਜਾਬ ਦੇ ਕਿਸੇ ਵੀ ਮੁੱਦੇ ਚੰਡੀਗੜ੍ਹ ਪੰਜਾਬ ਨੂੰ ਦੇਣ , ਪੰਜਾਬੀ ਬੋਲਦੇ ਇਲਾਕੇ, ਕਿਸਾਨ, ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਅੰਦੋਲਨ ਸਮੇਂ ਉਠਾਏ ਜਾ ਰਹੇ ਮੁੱਦਿਆਂ ਤੇ ਚੁੱਪ ਧਾਰ ਰੱਖੀ ਹੈ। ਇਸ ਮੌਕੇ ਗੁਰਮੇਲ ਸਿੰਘ ਅੱਕਾਂਵਾਲੀ, ਬਿੱਕਰਜੀਤ ਸਿੰਘ, ਗੁਰਤੇਜ ਸਿੰਘ, ਸਮਾਣਾ, ਹਰਗੋਬਿੰਦ ਸੇਰਪੁਰ, ਨਿਸਾਨ ਸਿੰਘ, ਸੁਭਾਸ਼ ਚੰਦ ਪਾਤੜਾਂ,ਤਰਸੇਮ ਸਿੰਘ ਖੇੜੀ ਭੀਮਾਂ, ਰੁਪਿੰਦਰ ਕੌਰ ਨਮੋਲ, ਦਪਿੰਦਰ ਕੌਰ, ਸੈਂਸੀ ਸਿੰਘ, ਸੁਖਪਾਲ ਸਿੰਘ, ਅਮਰੀਕ ਸਿੰਘ ਜਖੇਪਲ ਤੇ ਸਤਗੁਰ ਸਿੰਘ ਮੌਜੂਦ ਸਨ।