ਸਰਬੱਤ ਦੇ ਭਲੇ ਲਈ ਕਰਵਾਇਆ ਪਾਠ
ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ
Publish Date: Sat, 07 Mar 2026 04:45 PM (IST)
Updated Date: Sat, 07 Mar 2026 04:48 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਇੱਥੋਂ ਦੇ ਲੋਕ ਨਿਰਮਾਣ ਵਿਭਾਗ ਦਫ਼ਤਰ ਦੇ ਰੈਸਟ ਹਾਊਸ ਵਿਖੇ ਲੋਕ ਨਿਰਮਾਣ ਵਿਭਾਗ ਪਟਿਆਲਾ ਦੇ ਐਕਸੀਅਨ ਹਰਪ੍ਰੀਤ ਸਿੰਘ ਕਟਾਰੀਆ ਅਤੇ ਐੱਸਡੀਓ ਰਾਜਪੁਰਾ ਯਾਦਵਿੰਦਰ ਸ਼ਰਮਾ ਦੀ ਦੇਖ-ਰੇਖ ਵਿੱਚ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਰਾਗੀ ਸਿੰਘਾਂ ਵੱਲੋਂ ਕਥਾ ਤੇ ਸ਼ਬਦ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪੰਜਾਬ ਸਟੇਟ ਕਰਮਚਾਰੀ ਦਲ ਦੇ ਆਗੂ ਹਰੀ ਸਿੰਘ ਟੌਹੜਾ, ਸੂਬਾ ਪ੍ਰਧਾਨ ਸਤਪਾਲ ਸਿੰਘ ਖਾਨਪੁਰ, ਸੂਬਾ ਕੈਸ਼ੀਅਰ ਕੁਲਬੀਰ ਸਿੰਘ ਸੈਦਖੇੜੀ, ਜਨਰਲ ਸੈਕਟਰੀ ਅਵਤਾਰ ਸਿੰਘ, ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਰਾਜਪੁਰਾ ਦੇ ਸਮੂਹ ਸਟਾਫ ਵੱਲੋਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਰਾਜਪੁਰਾ ਦੇ ਐੱਸਡੀਓ ਯਾਦਵਿੰਦਰ ਸ਼ਰਮਾ ਵੱਲੋਂ ਜਿੱਥੇ ਵਿਭਾਗ ਦੇ ਅਹੁਦੇਦਾਰਾਂ ਦਾ ਹਾਜ਼ਰੀ ਲਗਵਾਉਣ ਬਦਲੇ ਧੰਨਵਾਦ ਕੀਤਾ ਉੱਥੇ ਰਾਗੀ ਸਿੰਘਾਂ ਅਤੇ ਬਾਹਰੋਂ ਆਏ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਅਖੀਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।