ਆਪ ਤੋਂ ਹਰ ਵਰਗ ਦੁਖੀ : ਖੋਰਾ
ਸੁਖਬੀਰ ਸਿੰਘ ਬਾਦਲ ਦੀ ਨਾਭਾ ਵਿਖੇ ਰੈਲੀ ਨੂੰ ਲੈ ਕੇ ਯੂਥ ਹੋਇਆ ਬਬਲੂ ਖੋਰਾ ਦੀ ਅਗਵਾਈ ਵਿੱਚ ਸਰਗਰਮ
Publish Date: Fri, 06 Mar 2026 04:35 PM (IST)
Updated Date: Fri, 06 Mar 2026 04:39 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਮੌਜੂਦਾ ਸਰਕਾਰ ਦੇ ਰਾਜ ਵਿਚ ਭਰਿਸ਼ਟਾਚਾਰ ਨੇ ਸਾਰੀਆਂ ਹੱਦਾਂ ਟੱਪ ਲਈਆਂ ਹਨ, ਲੁੱਟਾਂ ਖੋਹਾਂ ਹੋਣਾ ਤੇ ਗੋਲੀ ਚੱਲਣਾ ਪੰਜਾਬ ਵਿਚ ਆਮ ਜਿਹੀ ਗੱਲ ਹੋ ਗਈ ਹੈ। ਆਮ ਆਦਮੀ ਪਾਰਟੀ ਤੋਂ ਸੂਬੇ ਦਾ ਹਰ ਵਰਗ ਹੱਦੋ ਵੱਧ ਦੁਖੀ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਨਾਭਾ ਤੋਂ ਪਿਛਲੇ ਲੰਬੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ’ਚ ਮਿਹਨਤ ਕਰਦੇ ਆ ਰਹੇ ਕੌਂਸਲਰ ਬਬਲੂ ਖੋਰਾ ਵੱਲੋਂ ਸੁਖਬੀਰ ਬਾਦਲ ਦੀ ਰੈਲੀ ਨੂੰ ਲੈ ਕੇ ਨੌਜਵਾਨਾਂ ਦੀ ਇੱਕ ਮੀਟਿੰਗ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਖੁਸ਼ਹਾਲ ਬਬਲੂ ਖੋਰਾ ਨੇ ਪ੍ਰਗਟਾਏ। ਉਨ੍ਹਾਂ ਕਿਹਾ ਮੇਰੇ ਵੱਲੋਂ ਇਕ ਛੋਟੀ ਜਿਹੀ ਮੀਟਿੰਗ ਚਾਰ ਅਪ੍ਰੈਲ ਦੀ ਰੈਲੀ ਨੂੰ ਲੈ ਕੇ ਰੱਖੀ ਗਈ ਸੀ ਜੋ ਕਿ ਰੈਲੀ ਚ ਤਬਦੀਲ ਹੋ ਗਈ। ਬੱਬਲੂ ਖੋਰਾ ਨੇ ਕਿਹਾ ਕਿ 4 ਅਪ੍ਰੈਲ ਨੂੰ ਪੰਜਾਬ ਬਚਾਓ ਰੈਲੀ, ਜਿਸ ਲਈ ਅਕਾਲੀ ਦਲ ਦੇ ਪ੍ਰਧਾਨ ਨਾਭਾ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਦਾ ਸਮੂਹ ਵਰਕਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਗਈ ਹੈ ਹਲਕੇ ਵਿੱਚ ਉਹਨਾਂ ਵੱਲੋਂ ਲਗਾਤਾਰ ਮਿਹਨਤ ਜਾਰੀ ਹੈ ਪਾਰਟੀ ਪ੍ਰਧਾਨ ਜੇਕਰ ਹੁਕਮ ਕਰਨਗੇ ਤਾਂ ਉਹ ਚੋਣਾਂ ਲੜਨ ਲਈ ਤਿਆਰ ਹਨ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਨਰਮਾਣਾ, ਜਗਰੂਪ ਸਿੰਘ ਨਰਮਾਣਾ, ਮਦਨਪਾਲ ਨਰਮਾਣਾ ਹਰਚਰਨ ਸਿੰਘ ਅਗੇਤਾ, ਬਹਾਦਰ ਸਿੰਘ ਅਗੇਤਾ, ਸਾਹਿਬ ਸਿੰਘ ਮਹੂਸ, ਅਪਾਰ ਸਿੰਘ, ਕੁਲਵੰਤ ਸਿੰਘ ਸੁੱਖੇਵਾਲ, ਜਸਵੰਤ ਕੌਰ, ਸੁਖਵਿੰਦਰ ਸਿੰਘ ਕਕਰਾਲਾ, ਵਿਪਨ ਸਹੋਤਾ, ਰਿੱਕੀ ਖੋਰਾ, ਗੁਰਚੇਤ ਕੁਮਾਰ ਸਰਪੰਥ, ਅਰੁਣਜੀਤ ਸਿੰਘ, ਰਿੰਕੂ, ਵਿਜੇ ਕੁਮਾਰ, ਗੱਗੂ, ਕਾਕਾ ਪ੍ਰਧਾਨ ਕਕਰਾਲਾ, ਬਿੰਦੀ ਦੋਦਾ, ਰਜਤ ਮੰਟੂ, ਬੱਲਾ ਰਾਮ, ਸਚਿਨ ਗਾਗਟ, ਸਤਨਾਮ ਸਿੰਘ ਕਲਹਣਾ, ਸਾਜੂ ਢੱਲ ਤੇ ਮੋਨੂੰ ਆਦਿ ਹਾਜ਼ਰ ।