ਬਬਲੂ ਖੋਰਾਂ ਨੇ ਸੁਖਬੀਰ ਬਾਦਲ ਨੂੰ ਡਾਇਨਾਸੋਰ ਭੇਂਟ ਕਰ ਕੀਤਾ ਸਨਮਾਨ
ਬਬਲੂ ਖੋਰਾਂ ਨੇ ਸੁਖਬੀਰ ਬਾਦਲ ਨੂੰ ਡਾਇਨਾਸੋਰ ਭੇਂਟ ਕਰ ਕੀਤਾ ਸਨਮਾਨ
Publish Date: Tue, 07 Apr 2026 06:22 PM (IST)
Updated Date: Tue, 07 Apr 2026 06:23 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਭਾ ਪਹੁੰਚਣ ਤੇ ਸੀਨੀਅਰ ਯੂਥ ਅਕਾਲੀ ਆਗੂ ਐਡਵੋਕੇਟ ਖੁਸ਼ਹਾਲ ਖੋਰਾ ਬੱਬਲੂ ਵੱਲੋਂ ਡਾਇਨਾਸੋਰ ਦੇ ਕੇ ਸਨਮਾਨਿਤ ਕੀਤਾ ਗਿਆ। ਸੁਖਬੀਰ ਬਾਦਲ ਡਾਇਨਾਸੌਰ ਵੇਖ ਕੇ ਬੜੇ ਖੁਸ਼ ਨਜ਼ਰ ਆਏ ਤੇ ਡਾਇਨਾਸੋਰ ਨੂੰ ਘਮਾਉਂਦੇ ਦਿਖਾਈ ਦਿੱਤੇ। ਸੀਨੀਅਰ ਆਗੂ ਬੱਬਲੂ ਖੋਰਾ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦਾ ਸਵਾਗਤ ਕਰਨ ਦੇ ਲਈ ਡਾਇਨਾਸੋਰ ਲੈ ਕੇ ਆਏ ਹਾਂ ਅਤੇ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਬਬਲੂ ਨੇ ਕਿਹਾ ਕਿ ਜੋ ਸੋਚ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਸਾਰਾ ਕੁਝ ਉਸ ਤੋਂ ਉਲਟ ਹੋ ਗਿਆ। ਆਮ ਜਨਤਾ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਲੁੱਟ ਤੋਂ ਜਾਣੂ ਹੋ ਚੁੱਕੀ ਹੈ। ਉਹਨਾਂ ਕਿਹਾ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਹਰ ਵਰਗ ਇਸ ਸਰਕਾਰ ਤੋਂ ਬੇਹੱਦ ਦੁਖੀ ਹੈ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਨਿਰਮਾਣਾ, ਬਹਾਦਰ ਸਿੰਘ ਅਗੇਤਾ, ਸਤਨਾਮ ਸਿੰਘ ਕਲਿਆਣਾ, ਜਗਰੂਪ ਸਿੰਘ ਨਿਰਮਾਣ, ਬੰਤ ਸਿੰਘ ਸੁੱਖੇਵਾਲ, ਕੁਲਵਿੰਦਰ ਸਿੰਘ, ਬਾਂਸਦੇਵ, ਜਸਪਾਲ ਸਿੰਘ ਨੱਤ, ਗੁਗਨਾ ਧਗੇੜਾ, ਰਿੰਕੀ ਖੋਰਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।