ਸ਼੍ਰੋਮਣੀ ਅਕਾਲੀ ਦਲ ਲੋਕਾਂ ਨਾਲ ਸੱਚਾ ਵਾਅਦਾ ਕਰਕੇ ਪੁਗਾਉਂਦੀ ਹੈ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਲੋਕਾਂ ਨਾਲ ਸੱਚਾ ਵਾਅਦਾ ਕਰਕੇ ਪੁਗਾਉਂਦੀ ਹੈ: ਸੁਖਬੀਰ ਸਿੰਘ ਬਾਦਲ
Publish Date: Fri, 16 Jan 2026 06:40 PM (IST)
Updated Date: Fri, 16 Jan 2026 06:42 PM (IST)

ਫੋਟੋ 16ਪੀਟੀਐਲ: 29 ਐਚ ਐਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਅਤੇ ਪਾਰਟੀ ਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਘਰ ਹੈ ਪਰ ਜਿਹੜੇ ਘਰ ਵਿਚ ਕਮਜ਼ੋਰੀ ਆ ਜਾਵੇ ਉਹ ਘਰ ਹੌਲੀ ਹੌਲੀ ਖਿਲਰ ਜਾਂਦਾ ਹੈ ਜੋ ਕਿ ਅੱਜ ਪੰਜਾਬ ਸੂਬੇ ਦੇ ਨਾਲ ਹੋ ਰਿਹਾ ਹੈ। ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਅਤੇ ਅਹੁਦੇਦਾਰਾਂ ਅਤੇ ਪੰਥ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ। ਉਹ ਅੱਜ ਰਾਜਪੁਰਾ ਦੀ ਸੁੰਦਰ ਨਗਰ ਕਾਲੋਨੀ ਵਿਖੇ ਅਕਾਲੀ ਆਗੂ ਦੀਦਾਰ ਸਿੰਘ ਗੁਰਨਾ ਦੇ ਗ੍ਰਹਿ ਵਿਖੇ ਉਹਨਾਂ ਦੀ ਨਵ ਵਿਆਹੁਤਾ ਸਪੁੱਤਰੀ ਹਰਪ੍ਰੀਤ ਕੌਰ ਅਤੇ ਰਸਨਵੀਰ ਸਿੰਘ ਟਿਵਾਣਾ ਨੂੰ ਸ਼ਗਨ ਦੇਣ ਦੇ ਲਈ ਪੁੱਜੇ ਸਨ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿਕਰਮ ਗੁਰਨਾ ਅਤੇ ਦੀਦਾਰ ਸਿੰਘ ਖੇੜੇ ਗੁਰਨਾ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਪੰਜਾਬ ਦੇ ਮੌਜੂਦਾ ਹਾਲਾਤ ’ਤੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਰੋਜ਼ਾਨਾ ਗੈਂਗਸਟਰਾਂ ਵੱਲੋਂ ਸ਼ਰੇਆਮ ਕੀਤੇ ਜਾ ਰਹੇ ਕਤਲ ਅਤੇ ਲੋਕਾਂ ਤੋ ਫਿਰੋਤੀਆਂ ਲੈਣ ਦੇ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਲੋਕਾਂ ਦਾ ਜੀਉਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਵਾਅਦਾ ਕਰਦੀ ਅਤੇ ਪੂਰਾ ਵੀ ਕਰਕੇ ਦਿਖਾਉਂਦੀ ਹੈ। ਸ਼੍ਰੋਮਣੀ ਅਕਾਲ ਦਲ ਦੀ ਸਰਕਾਰ ਆਉਣ ਤੇ ਪੰਜਾਬ ਸੂਬੇ ਅੰਦਰ ਗੈਂਗਸਟਰਵਾਦ ਖਤਮ ਕੀਤਾ ਜਾਵੇਗਾ। ਭਾਜਪਾ ਦੇ ਨਾਲ ਸਮਝੌਤੇ ਸਬੰਧੀ ਚੁੱਪੀ ਵੱਟਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਜਨਤਾ ਹੁਣ ਭਲੀ ਪ੍ਰਕਾਰ ਜਾਣ ਚੁੱਕੀ ਹੈ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਕੱਲੇ ਆਪਣੇ ਦਮ ’ਤੇ ਚੋਣਾਂ ਲੜੇਗੀ। ਇਸ ਮੌਕੇ ਹਲਕਾ ਡੇਰਾਬਸੀ ਦੇ ਇੰਚਾਰਜ ਐਨਕੇ ਸ਼ਰਮਾ, ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਹਲਕਾ ਘਨੋਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ, ਰਣਜੀਤ ਸਿੰਘ ਰਾਣਾ, ਅਰਵਿੰਦਰਪਾਲ ਸਿੰਘ ਰਾਜੂ, ਜਗਮੇਲ ਸਿੰਘ ਹਰਿਆਓ, ਜਸਪ੍ਰੀਤ ਸਿੰਘ ਸੋਨੀ ਬੜੀ, ਪਰਮਿੰਦਰ ਸਿੰਘ ਸੁਹਾਣਾ, ਰਵਿੰਦਰ ਸਿੰਘ ਖੇੜਾ, ਚਰਨਜੀਤ ਸਿੰਘ ਗਿੱਲ, ਜਸਵੀਰ ਸਿੰਘ ਜੱਸੀ, ਸੁਰਿੰਦਰ ਸਿੰਘ ਘੁਮਾਣਾ, ਰਮਨਦੀਪ ਸਿੰਘ ਬੜਿੰਗ, ਬਲਵਿੰਦਰ ਸਿੰਘ ਨੇਪਰਾ, ਭਿੰਦਰ ਸਿੰਘ ਖੰਗੂੜਾ, ਅਮਰੀਕ ਸਿੰਘ ਸੇਖਨਮਾਜਰਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਪਬਰੀ, ਜਸਪ੍ਰੀਤ ਗੁਰਨਾ, ਸਰਬਜੀਤ ਗੁਰਨਾ, ਬਲਕਾਰ ਸਿੰਘ ਗੁਰਨਾ, ਜਸਮੇਰ ਸਿੰਘ ਭੱਲਾ, ਭੁੱਟੋ ਭੂਰੀਮਾਜਰਾ ਆਦਿ ਹਾਜ਼ਰ ਸਨ।