ਪ੍ਰਮਾਤਮਾ ਨੂੰ ਅੱਜ ਤੋਂ ਯਾਦ ਕਰਨਾ ਸ਼ੁਰੂ ਕਰੋ : ਸਤਿਗੁਰੂ ਸੁਦੀਕਸ਼ਾ
ਸਮੇਂ ਦਾ ਇੰਤਜਾਰ ਛੱਡ ਕੇ ਪ੍ਰਮਾਤਮਾ ਨੂੰ ਅੱਜ ਤੋਂ ਯਾਦ ਕਰਨਾ ਸ਼ੁਰੂ ਕਰੋ: ਸਤਿਗੁਰੂ ਮਾਤਾ ਸੁਦੀਕਸ਼ਾ
Publish Date: Sun, 04 Jan 2026 04:58 PM (IST)
Updated Date: Sun, 04 Jan 2026 04:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਸਥਾਨਕ ਨਿਰੰਕਾਰੀ ਭਵਨ ਵਿਖੇ ਬਚਿੱਤਰ ਪਾਲ ਸਿੰਘ ਉੱਧਮਪੁਰ (ਜੰਮੂ ਕਸ਼ਮੀਰ) ਜ਼ੋਨਲ ਇੰਚਾਰਜ ਦੀ ਦੇਖਰੇਖ ’ਚ ਕਰਵਾਏ ਸਮਾਗਮ ਦੌਰਾਨ ਨਿਰੰਕਾਰੀ ਮਿਸ਼ਨ ਦੀ ਮੁਖੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਤੇ ਰਾਜਪਿਤਾ ਰਮਿੱਤ ਨੇ ਆਨਲਾਈਨ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਮੇਂ ਦਾ ਇੰਤਜਾਰ ਛੱਡ ਕੇ ਅੱਜ ਤੋਂ ਹੀ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿਉ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਬਹੁਤ ਕਈ ਜੂਨਾਂ ਕੱਟਣ ਤੋਂ ਬਾਅਦ ਪ੍ਰਮਾਤਮਾ ਨੇ ਸਾਨੂ ਮਨੁੱਖੀ ਜੀਵਨ ਦਿੱਤਾ ਹੈ ਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਹੰਕਾਰ ਛੱਡ ਕੇ ਉਸ ਪ੍ਰਮਾਤਮਾ ਦਾ ਮੂਲ ਉਤਾਰਨਾ ਚਾਹੀਦਾ ਹੈ। ਇਸ ਮੌਕੇ ਸੱਤਪਾਲ ਨਿਰੰਕਾਰੀ ਖੇਤਰੀ ਸੰਚਾਲਕ, ਪੰਜਾਬ ਇੰਡਸਟਰੀ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਪ੍ਰਵਾਨ ਛਾਬੜਾ, ਮਨਮੋਹਨ ਮਹਿਤਾ, ਵਿਨੈ ਨਿਰੰਕਾਰੀ, ਭੀਮ ਸੇਣ ਸਿੰਧਾਨੀ, ਵਿਜੈ ਕੁਮਾਰ, ਰਾਕੇਸ਼ ਪਾਹਵਾ ਸਮੇ ਹੋਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ।