ਮਹਾਂਸ਼ਿਵਰਾਤਰੀ ਮਨਾਉਣ ਦੇ ਪ੍ਰਬੰਧਾਂ ਲਈ ਕੀਤੀਆਂ ਅਹਿਮ ਵਿਚਾਰਾਂ
ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਦੀ ਮੀਟਿੰਗ ਹੋਈ
Publish Date: Mon, 12 Jan 2026 04:31 PM (IST)
Updated Date: Mon, 12 Jan 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਜਾ ਪਟਿਆਲਾ ਦੁਆਰਾ 1852 ਈਸਵੀ ਵਿਚ ਸਥਾਪਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਜੀ ਦੇ ਚਰਨਾ ਵਿਚ ਉਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਦੀ ਮੀਟਿੰਗ ਹੋਈ। ਮੀਟਿੰਗ ਵਿਚ ਮਹਾ ਸ਼ਿਵਰਾਤਰੀ ਮਨਾਉਣ ਲਈ ਭਾਰੀ ਇਕੱਠ ਹੋਇਆ। ਸੁਧਾਰ ਸਭਾ ਹਰ ਮਹੀਨੇ ਤਰੋਸਦੀ (ਮਾਸਿਕ ਸ਼ਿਵਰਾਤਰੀ) ਮਨਾਉਂਦੀ ਆ ਰਹੀ ਹੈ। ਹਰ ਮਹੀਨੇ ਸ਼ਾਮ ਨੂੰ ਮਹਿਲਾ ਕੀਰਤਨ ਉਪਰੰਤ ਭੰਡਾਰਾ ਭਗਤਾਂ ਦੇ ਸਹਿਯੋਗ ਨਾਲ ਹੁੰਦਾ ਹੈ। ਲੰਗਰ ਵਿੱਚ ਕੜੀ ਚਾਵਲ, ਆਲੂ ਟਿੱਕੀ, ਵਰਤ ਵਾਲੀ ਖੀਰ, ਫਰੂਟ, ਠੰਡਿਆਈ, ਖੀਰ, ਜਲੇਬੀ, ਚੂਰਮਾ, ਦਾ ਪ੍ਰਸ਼ਾਦ ਅਤੁੱਟ ਵਰਤੇਗਾ। ਸਤਨਾਮ ਹਸੀਜਾ ਦਾ ਕਹਿਣਾ ਹੈ ਕਿ ਕਰਦੇ ਨੇ ਭੋਲੇ ਬਾਬਾ ਨਾਮ ਸੁਧਾਰ ਸਭਾ ਦਾ ਹੋ ਰਿਹਾ ਹੈ। ਸਾਬਕਾ ਪੁਜਾਰੀ ਮੰਦਿਰ ਸ੍ਰੀ ਕੇਦਾਰ ਨਾਥ ਜੀ ਸ੍ਰੀ ਅਸ਼ਵਨੀ ਪੰਡਿਤ ਨੇ ਦੱਸਿਆ ਕਿ ਉਂਝ ਤਾਂ ਹਰ ਵਾਰ ਤਿਉਹਾਰ ਮਨਾਏ ਜਾਂਦੇ ਹਨ ਪਰ ਜਦੋਂ ਦੀ ਵਿਸ਼ਾਲ ਮੂਰਤੀ ਸਥਾਪਿਤ ਹੋਈ ਹੈ ਉਦੋ ਤੋਂ ਮੰਦਿਰ ਵਿੱਚ ਭਗਤਾਂ ਦਾ ਆਉਣਾ ਜਾਣਾ ਕਾਫੀ ਵੱਧ ਗਿਆ ਹੈ। ਭਗਤਾਂ ਦੀ ਸ਼ਰਧਾ ਵੱਧ ਗਈ ਹੈ ਅਤੇ ਮੰਦਿਰ ਦੇ ਵਿੱਚ ਪਹਿਲਾਂ ਨਾਲੋਂ ਗੋਲਕ ਵਿੱਚ ਝੜਾਵਾਂ ਵੀ ਬਹੁਤ ਵੱਧ ਗਿਆ ਹੈ। ਪੁਜਾਰੀ ਨਰਿੰਦਰ ਪੰਡਿਤ ਤੇ ਅਜੇ ਪੰਡਿਤ ਜੀ ਨੇ ਦੱਸਿਆ ਕਿ ਭਗਤਾਂ ਦੇ ਸਹਿਯੋਗ ਨਾਲ ਅਤੇ ਸਤਨਾਮ ਹਸੀਜਾ ਜੀ ਦੇ ਪਰਿਵਾਰ ਦੇ ਸਹਿਯੋਗ ਨਾਲ ਰੋਜ਼ ਕੋਈ ਨਾ ਕੋਈ ਖੀਰ ਦਾ ਪ੍ਰਸ਼ਾਦ, ਖਿਚੜੀ ਦਾ ਪ੍ਰਸ਼ਾਦ, ਛੋਲਿਆਂ ਦਾ ਪ੍ਰਸ਼ਾਦ, ਫਰੂਟ ਦਾ ਪ੍ਰਸ਼ਾਦ ਵਰਤਦਾ ਰਹਿੰਦਾ ਹੈ।