ਵਿਦਿਆਰਥੀਆਂ ਨੇ ਇਤਿਹਾਸਿਕ ਥਾਵਾਂ ਦਾ ਟੂਰ ਲਾਇਆ
ਵਿਦਿਆਰਥੀਆਂ ਨੇ ਇਤਿਹਾਸਿਕ ਥਾਵਾਂ ਦਾ ਟੂਰ ਲਾਇਆ
Publish Date: Thu, 12 Mar 2026 05:25 PM (IST)
Updated Date: Fri, 13 Mar 2026 04:04 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਮਾਡਰਨ ਗਰੁੱਪ ਆਫ ਕਾਲਜਿਜ਼ ਬੀਰ ਕਲਾਂ ਵੱਲੋਂ ਵਿਦਿਆਰਥੀਆਂ ਦਾ ਇਕ ਇਤਿਹਾਸਕ ਤੇ ਜਾਣਕਾਰੀ ਭਰਿਆ ਟੂਰ ਲਗਾਇਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਇਤਿਹਾਸਕ ਤੇ ਧਾਰਮਿਕ ਥਾਵਾਂ ਦੇ ਦਰਸ਼ਨ ਕਰਵਾਏ। ਟੂਰ ਦੌਰਾਨ ਵਿਦਿਆਰਥੀਆਂ ਨੇ ਤਾਜ ਮਹਲ (ਆਗਰਾ), ਫਤਿਹਪੁਰ ਸੀਕਰੀ, ਮਥੂਰਾ ਤੇ ਵ੍ਰਿੰਦਾਵਨ ਵਰਗੀਆਂ ਪ੍ਰਸਿੱਧ ਥਾਵਾਂ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਬਾਰੇ ਜਾਣਕਾਰੀ ਦੇਣਾ ਸੀ।ਵਿਦਿਆਰਥੀਆਂ ਨੇ ਆਗਰਾ ਵਿੱਚ ਸਥਿਤ ਤਾਜ ਮਹਲ ਦੀ ਸੁੰਦਰਤਾ ਨੂੰ ਨੇੜਿਓਂ ਤੱਕਿਆ ਅਤੇ ਫਤਹਿਪੁਰ ਸੀਕਰੀ ਦੇ ਇਤਿਹਾਸਕ ਮਹਿਲਾਂ ਅਤੇ ਇਮਾਰਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਮਥੁਰਾ ਅਤੇ ਵ੍ਰਿੰਦਾਵਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਿਦਿਆਰਥੀਆਂ ਨੇ ਆਧਿਆਤਮਿਕ ਮਾਹੌਲ ਦਾ ਅਨੁਭਵ ਕੀਤਾ।ਕਾਲਜ ਦੇ ਅਧਿਆਪਕ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਨੇ ਸਥਾਨਾਂ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਬਹੁਤ ਹੀ ਰੋਚਕ ਅਤੇ ਗਿਆਨਵਰਧਕ ਦੱਸਿਆ। ਕਾਲਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਇਤਿਹਾਸਕ ਦੌਰੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਤਾਬਾਂ ਤੋਂ ਇਲਾਵਾ ਵੀ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਰਮਨਦੀਪ ਕੌਰ,ਅਮਨਜੀਤ ਗਰੇਵਾਲ,ਗੁਰਸੇਵਕ ਸਿੰਘ, ਜਗਤਾਰ ਸਿੰਘ,ਸੋਨੀਆ ਗੌੜ,ਇੰਦਰਜੀਤ ਕੌਰ ਹਾਜਰ ਸਨ।