ਨੈਸ਼ਨਲ ਕਾਲਜ ਭੀਖੀ ਦੇ ਵਿਦਿਆਰਥੀਆਂ ਨੇ ਟੂਰ ਲਾਇਆ
ਨੈਸ਼ਨਲ ਕਾਲਜ ਭੀਖੀ ਦੇ ਵਿਦਿਆਰਥੀਆਂ ਨੇ ਟੂਰ ਲਾਇਆ
Publish Date: Fri, 10 Apr 2026 06:14 PM (IST)
Updated Date: Sat, 11 Apr 2026 04:09 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦਾ ਸੈਸ਼ਨ 2025-26 ਦਾ ਸਲਾਨਾ ਵਿੱਦਿਅਕ ਟੂਰ ਦੇਹਰਾਦੂਨ,ਰਿਸ਼ੀਕੇਸ਼,ਹਰਿਦੁਆਰ ਤੇ ਮਸੂਰੀ ਲਿਜਾਇਆ ਗਿਆ। ਟੂਰ ਨੂੰ ਨੈਸ਼ਨਲ ਕਾਲਜ ਕਮੇਟੀ ਦੇ ਪ੍ਰਧਾਨ ਬਾਬਾ ਹਰਬੰਸ ਦਾਸ ਬਾਵਾ ਨੇ ਰਵਾਨਾ ਕੀਤਾ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਸਮੇਂ-ਸਮੇਂ ਤੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਇਆ ਜਾਂਦਾ ਹੈ ਅਤੇ ਘੁੰਮਣ ਫਿਰਨ ਨਾਲ ਬੱਚਿਆਂ ਦਾ ਬਹੁ ਪੱਖੀ ਵਿਕਾਸ ਹੁੰਦਾ ਹੈ। ਇਸ ਟੂਰ ਦੌਰਾਨ ਵਿਦਿਆਰਥੀਆਂ ਦੇ ਨਾਲ ਟੂਰ ਕੋਆਰਡੀਨੇਟਰ ਪ੍ਰੋਫੈਸਰ ਹਰਬੰਸ ਸਿੰਘ, ਪ੍ਰਫੈਸਰ ਗੁਰਤੇਜ ਸਿੰਘ,ਪ੍ਰੋਫੈਸਰ ਜਸਪ੍ਰੀਤ ਕੌਰ,ਪ੍ਰੋਫੈਸਰ ਜਸਪ੍ਰੀਤ ਕੌਰ ਇੰਗਲਿਸ਼,ਪ੍ਰੋਫੈਸਰ ਜਸਵਿੰਦਰ ਸਿੰਘ,ਨਿਰਮਲ ਸਿੰਘ ਅਦਿ ਸਟਾਫ਼ ਮੈਂਬਰ ਨਾਲ ਗਏ ਸਨ। ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਨ ਤੇ ਸੱਭਿਆਚਾਰਿਕ ਵਾਤਾਵਰਨ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ।