ਨਵੇਂ ਪੁਲਿਸ ਸਟੇਸ਼ਨ ਦਾ ਐੱਸਐੱਸਪੀ ਨੇ ਲਿਆ ਜਾਇਜ਼ਾ
ਨਵੇਂ ਪੁਲਿਸ ਸਟੇਸ਼ਨ ਦਾ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਲਿਆ ਜਾਇਜ਼ਾ
Publish Date: Mon, 06 Apr 2026 04:05 PM (IST)
Updated Date: Tue, 07 Apr 2026 04:00 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ਹਿਰ ਵਿਚ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਦੇ ਆਧਾਰ ’ਤੇ ਥਾਣਾ ਦੀ ਨਵੀਂ ਇਮਾਰਤ ਦਾ ਨਿਰਮਾਣ ਸ਼ਹੀਦ ਬਚਨ ਸਿੰਘ ਸਟੇਡੀਅਮ ਦੇ ਨਾਲ ਸ਼ੁਰੂ ਹੋ ਗਿਆ ਹੈ। ਇਹ ਬਣ ਰਹੀ ਇਮਾਰਤ ਦਾ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਨੇ ਅਚਾਨਕ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਥਾਣਾ ਦਿੜ੍ਹਬਾ ਦੀ ਸ਼ਾਨਦਾਰ ਇਮਾਰਤ ਬਣਨ ਜਾ ਰਹੀ ਹੈ। ਦਿੜ੍ਹਬਾ ਸ਼ਹਿਰ ਦੇ ਲੋਕਾਂ ਦੀ ਇਹ ਪੁਰਾਣੀ ਤੇ ਲੰਮੇ ਸਮੇਂ ਦੀ ਮੰਗ ਸੀ ਕਿ ਥਾਣਾ ਦਿੜ੍ਹਬਾ ਪਿੰਡ ਦੇ ਵਿਚਕਾਰ ਬਹੁਤ ਹੀ ਭੀੜੀਆਂ ਤੇ ਤੰਗ ਗਲੀਆਂ ਦੇ ਵਿੱਚ ਬਣਿਆ ਹੋਇਆ ਸੀ। ਇਸ ਥਾਣੇ ਨੂੰ ਬਾਹਰ ਖੁੱਲੀ ਜਗ੍ਹਾ ਦੇ ਵਿੱਚ ਬਣਾਇਆ ਜਾਵੇ। ਕਿਸ ਮੰਗ ਨੂੰ ਪੂਰਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗਾਮੜੀ ਰੋਡ ਉੱਤੇ ਸ਼ਹੀਦ ਬਚਨ ਸਟੇਡੀਅਮ ਦੇ ਨੇੜੇ ਅਤੇ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੇ ਬਿਲਕੁਲ ਸਾਹਮਣੇ ਕਰੀਬ ਇੱਕ ਏਕੜ ਦੇ ਵਿੱਚ ਪੁਲਿਸ ਸਟੇਸ਼ਨ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਪੁਲਿਸ ਸਟੇਸ਼ਨ ਦੀ ਇਮਾਰਤ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗੀ ਇਹ ਇਮਾਰਤ ਆਧੁਨਿਕ ਢੰਗ ਨਾਲ ਬਣਾਈ ਜਾ ਰਹੀ ਹੈ ਅਤੇ ਇਸ ਦੇ ਅੰਦਰ ਆਧੁਨਿਕ ਢੰਗ ਦੇ ਸਮਾਨ ਅਤੇ ਇੰਫਰਾਸਟਰਕਚਰ ਰੱਖਿਆ ਜਾਵੇਗਾ। ਇਹ ਇਮਾਰਤ ਦੋ ਮੰਜ਼ਿਲਾਂ ਬਣ ਕੇ ਤਿਆਰ ਹੋਵੇਗੀ ਜਿਸ ਦਾ ਪੂਰਾ ਸਟਰਕਚਰ ਅਤੇ ਨਕਸ਼ਾ ਉਸ ਨੇ ਵੇਖ ਲਿਆ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਥਾਣਾ ਛਾਜਲੀ ਅਤੇ ਥਾਣਾ ਧਰਮਗੜ੍ਹ ਲਈ ਵੀ ਸ਼ਾਨਦਾਰ ਇਮਾਰਤ ਬਣਾਉਣ ਦੀ ਮਨਜੂਰੀ ਮਿਲ ਗਈ ਹੈ ਉਹਨਾਂ ਦਾ ਕੰਮ ਹੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ, ਪੁਲਿਸ ਥਾਣਾ ਮੁਖੀ ਦਿੜ੍ਹਬਾ ਕਮਲਦੀਪ ਸਿੰਘ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਇੰਚਾਰਜ ਰਣਜੀਤ ਸਿੰਘ ਖੇਤਲਾ ਹਾਜ਼ਰ ਸਨ।