ਐੱਸਆਰਐੱਸ ਵਿੱਦਿਆਪੀਠ ਸਮਾਣਾ ਦਾ ਨਤੀਜਾ 100 ਫੀਸਦੀ
ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦਾ ਨਤੀਜਾ ਸੌ ਪ੍ਰਤੀਸ਼ਤ
Publish Date: Sat, 18 Apr 2026 06:04 PM (IST)
Updated Date: Sun, 19 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਾਣਾ: ਸੀਬੀਐੱਸਈ ਦਿੱਲੀ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ’ਚ ਐੱਸਆਰਐੱਸ ਵਿੱਦਿਆਪੀਠ ਸਮਾਣਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। 10ਵੀਂ ਜਮਾਤ ਦੇ ਨਤੀਜੇ ’ਚ ਸਕੂਲ ਟਾਪਰ ਵਿੱਚ ਨਵਯਾ ਅਤੇ ਇਨਾਯਤ ਦੇ ਨਾਂ ਹਨ।ਇਹਨਾਂ ਹੋਣਹਾਰ ਵਿਦਿਆਰਥਣਾਂ ਤੋਂ ਇਲਾਵਾ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਏਂਜਲ, ਕਨਿਕ ਜਿੰਦਲ, ਐਸ਼ਮੀਤ ਕੌਰ, ਬੀਰਨਮਨ ਸਿੰਘ, ਇਸ਼ੀਕਾ, ਕਸ਼ਵੀ ਅਗਰਵਾਲ, ਸਮਰਪਣ ਜਿੰਦਲ ਤੇ ਨਵਨੂਰ ਕੌਰ ਦੇ ਨਾਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਚੇਅਰਮੈਨ ਅਮਿਤ ਸਿੰਗਲਾ, ਸੈਕਟਰੀ ਲਲਿਤ ਸਿੰਗਲਾ, ਵਾਈਸ ਚੇਅਰਮੈਨ ਮਿਸ ਸਮਿਧਾ ਸਿੰਗਲਾ ਤੇ ਸਕੂਲ ਪ੍ਰਿੰਸੀਪਲ ਡਾ. ਚੰਦਨਦੀਪ ਕੌਰ ਨੇ ਬੱਚਿਆਂ ਦੇ ਇਸ ਸ਼ਾਨਦਾਰ ਨਤੀਜੇ ’ਤੇ ਮਾਣ ਮਹਿਸੂਸ ਕੀਤਾ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।