ਸ਼੍ਰੀਮਦ ਭਗਵਤ ਕਥਾ ਸਪਤਾਹ ਯੱਗ
ਸ੍ਰੀਮਦ ਭਗਵਤ ਕਥਾ ਸਪਤਾਹ ਯੱਗ
Publish Date: Thu, 26 Mar 2026 05:11 PM (IST)
Updated Date: Fri, 27 Mar 2026 04:05 AM (IST)
ਗੁਰਜੀਤ ਸਿੰਘ ਧੌਂਸੀ, ਪੰਜਾਬੀ ਜਾਗਰਣ, ਦਿੜ੍ਹਬਾ ਮੰਡੀ : ਸ਼ਹਿਰ ਦੀ ਵਡਿਆਲਾ ਗਊਸ਼ਾਲਾ ਵਿਖੇ ਸ੍ਰੀਮਦ ਭਗਵਤ ਕਥਾ ਸਪਤਾਹ ਯੱਗ ਹੋ ਰਿਹਾ ਹੈ। ਇਸ ਸਬੰਧੀ ਵਡਿਆਲਾ ਗਊਸ਼ਾਲਾ ਤੇ ਪ੍ਰਧਾਨ ਅਮ੍ਰਿਤ ਮੋਦੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬ੍ਰਹਮਲੀਨ ਬਾਬਾ ਮੋਨੀ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਮਦ ਭਗਵਤ ਕਥਾ ਸਪਤਾਹ ਯੱਗ ਵਡਿਆਲਾ ਗਊਸ਼ਾਲਾ ਵਿਖੇ 23 ਮਾਰਚ ਤੋ 29 ਮਾਰਚ ਤੱਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਯੱਗ ਵਿੱਚ ਆਚਾਰੀਆ ਪੰਕਜ ਸ਼ਰਮਾ ਕਿੱਲਿਆਂਵਾਲੀ ਵਾਲੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕਰ ਰਹੇ ਹਨ। ਇਸ ਕਥਾ ਵਿੱਚ ਬਾਬਾ ਨਰਾਇਣ ਪੂਰੀ ਜੀ ਮਹਾਰਾਜ ਹਰ ਰੋਜ਼ ਕਥਾ ਵਿੱਚ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਸਪਤਾਹ ਯੱਗ ਨਗਰ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਸਪਤਾਹ ਯੱਗ ਦਾ ਭੋਗ 29 ਮਾਰਚ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ। ਭੋਗ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਜਾਵੇਗਾ।