ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ
ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ
Publish Date: Wed, 25 Feb 2026 04:27 PM (IST)
Updated Date: Wed, 25 Feb 2026 04:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਸਫਲਤਾਪੂਰਵਕ ਸਮਾਪਤ ਹੋ ਗਈ। ਵਿਭਾਗ ਦੇ ਮੁਖੀ ਪ੍ਰੋਫੈਸਰ ਵਿਨੋਦ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਮਕੈਨੀਕਲ ਇੰਜੀਨੀਅਰਿੰਗ ਤੇ ਸਿਵਲ ਇੰਜੀਨੀਅਰਿੰਗ ਫੈਕਲਟੀ ਦਰਮਿਆਨ ਕ੍ਰਿਕਟ ਮੈਚ ਵੀ ਕਰਵਾਇਆ ਗਿਆ, ਜਿਸ ਨੇ ਸਮਾਗਮ ਦੀ ਰੌਣਕ ਵਧਾਈ। ਸਪੋਰਟਸ ਮੀਟ ਦਾ ਉਦਘਾਟਨ ਓਲੰਪੀਅਨ ਤੇ ਪ੍ਰਸਿੱਧ ਬਾਸਕਟਬਾਲ ਖਿਡਾਰੀ ਡਾ. ਤਰਲੋਕ ਸਿੰਘ ਸੰਧੂ ਨੇ ਕੀਤਾ ਸੀ। ਸਪੋਰਟਸ ਮੀਟ ਦੇ ਕਨਵੀਨਰ ਡਾ. ਬਲਜਿੰਦਰ ਰਾਮ ਨੇ ਦੱਸਿਆ ਕਿ ਡਾ. ਸੰਧੂ ਏਅਰ ਫੋਰਸ ਵਿਚ ਸੇਵਾ ਨਿਭਾਉਣ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋਫੈਸਰ ਰਹੇ ਹਨ। ਉਨ੍ਹਾਂ ਨੇ 1980 ਦੇ ਮਾਸਕੋ ਓਲੰਪਿਕ ਤੇ ਨੌਵੀਂ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਖੇਡਾਂ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਬਾਬਾ ਸ਼ੇਖ ਫਰੀਦ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਡਾ. ਬਲਜਿੰਦਰ ਰਾਮ ਨੇ ਹੋਰ ਦੱਸਿਆ ਕਿ ਇਸ ਦੋ ਰੋਜ਼ਾ ਸਪੋਰਟਸ ਮੀਟ ਦੌਰਾਨ ਕ੍ਰਿਕਟ, ਫੁੱਟਬਾਲ, ਬੈਡਮਿੰਟਨ ਮੁਕਾਬਲੇ ਕਰਵਾਏ।