ਸਰੀਰਕ ਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਖੇਡਾਂ : ਲਹਿਰੀ
ਸਪੋਰਟਸ ਸਾਇੰਸ ਵਿਭਾਗ ਨੇ ਅਲੈਟਿਕਸ ਮੀਟ ਕਰਵਾਈ
Publish Date: Wed, 11 Mar 2026 04:37 PM (IST)
Updated Date: Wed, 11 Mar 2026 04:39 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਅਨੁਰਾਧਾ ਲਹਿਰੀ ਦੀ ਅਗਵਾਈ ਹੇਠ ਕਰਵਾਈ ਗਈ ਸਲਾਨਾ ਅਥਲੈਟਿਕਸ ਮੀਟ ਦੌਰਾਨ ਕੁੜੀਆਂ ’ਚੋਂ ਰੀਆ ਰਿਆਲ ਅਤੇ ਮੁੰਡਿਆਂ ’ਚੋਂ ਸੁਖਵਿੰਦਰ ਸਿੰਘ ਟੌਪਰ ਰਹੇ। ਇਨਾਮਾਂ ਵੰਡਦਿਆਂ ਡਾ. ਅਨੁਰਾਧਾ ਲਹਿਰੀ ਨੇ ਕਿਹਾ ਕਿ ਖੇਡਾਂ ਜਿਥੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਸਮੇਤ ਸ਼ਹਿਣਸ਼ੀਲਤਾ ਤੇ ਅਨੁਸਾਸ਼ਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਦੌਰਾਨ ਜਿਥੇ ਡਾ. ਅਸ਼ੋਕ ਕੁਮਾਰ ਨੇ ਕੋਆਰਡੀਨੇਟਰ ਵਜੋਂ ਬਾਖੂਬੀ ਜ਼ਿੰਮੇਵਾਰੀ ਨਿਭਾਈ, ਉਥੇ ਹੀ ਬਾਕੀ ਅਧਿਆਪਕਾਂ ਡਾ. ਪਰਮਵੀਰ ਸਿੰਘ ਤੇ ਡਾ. ਹਰੀਸ਼ ਕੁਮਾਰ ਸਮੇਤ ਡਾ. ਅਮਰਜੋਤ ਕੌਰ ਨੇ ਵੀ ਬਣਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਤੇ ਜੇਤੂਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ 100 ਮੀਟਰ ਦੌੜ (ਲੜਕੀਆਂ) ਵਿਚੋਂ ਰੀਆ ਰਿਆਲ ਨੇ ਪਹਿਲਾ ਅਤੇ ਤਨੂ ਨੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਛਾਲ (ਲੜਕੀਆਂ) ਵਿਚੋਂ ਵੀ ਰੀਆ ਰਿਆਲ ਪਹਿਲੇ ਤੇ ਤਨੂ ਦੂਜੇ ਸਥਾਨ ’ਤੇ ਰਹੀ। ਜੈਵਲਿਨ ਥਰੋਹ ਵਿਚ ਪਹਿਲਾ ਸਥਾਨ ਇਸ਼ਿਤਾ ਨੇ ਅਤੇ ਦੂਜਾ ਗਗਨ ਨੇ ਪਾਇਆ। ਨਿੰਬੂ ਦੌੜ ਮੁਕਾਬਲੇ ਵਿਚ ਗਗਨ ਪਹਿਲੇ ਸਥਾਨ ’ਤੇ ਰਹੀ ਤੇ ਦੂਜਾ ਸਥਾਨ ਸੋਨਾਲੀ ਦੇ ਹਿੱਸੇ ਆਇਆ। ਲੜਕਿਆਂ ਦਰਮਿਆਨ ਹੋਏ ਮੁਕਾਬਲਿਆਂ ਵਿਚੋਂ 100 ਮੀਟਰ ਦੌੜ ਵਿਚ ਅਨਿਕੇਤ ਸਿੰਘ ਪਹਿਲੇ ਸਥਾਨ ’ਤੇ ਰਿਹਾ। ਲੰਬੀ ਛਾਲ ਵਿਚ ਪਹਿਲਾ ਸਥਾਨ ਸੁਖਵਿੰਦਰ ਸਿੰਘ ਅਤੇ ਦੂਸਰਾ ਅਨੀਕੇਤ ਦਲਾਲ ਨੇ ਹਾਸਲ ਕੀਤਾ। ਅੰਤ ’ਚ ਮੁੱਖ ਪ੍ਰਬੰਧਕ ਡਾ. ਅਨੁਰਾਧਾ ਲਹਿਰੀ ਸਮੇਤ ਡਾ. ਅਸ਼ੋਕ ਕੁਮਾਰ, ਡਾ. ਪਰਮਵੀਰ ਸਿੰਘ, ਡਾ. ਹਰੀਸ਼ ਕੁਮਾਰ ਅਤੇ ਡਾ.ਅਮਰਜੋਤ ਕੌਰ ਨੇ ਇਨਾਮਾ ਦੀ ਵੰਡ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ। ਦਫਤਰੀ ਸਟਾਫ ਵਿਚੋਂ ਅਜੈ ਟਿਵਾਣਾ, ਇੰਦਰਪ੍ਰੀਤ ਸਿੰਘ ਭਾਟੀਆ, ਓਮ ਪ੍ਰਕਾਸ਼, ਪਰਮਿੰਦਰ ਕੌਰ, ਰਾਹੁਲ ਸ਼ਰਮਾ, ਰਾਜਪਾਲ ਸਿੰਘ, ਗੁਰਪ੍ਰ੍ਰੀਤ ਸਿੰਘ ਅਤੇ ਸ਼ਾਂਤੀ ਦੇਵੀ ਆਦਿ ਨੇ ਵੀ ਇਸ ਅਥਲੈਟਿਕ ਮੀਟ ਦੀ ਸਫਲਤਾ ਲਈ ਬਣਦਾ ਯੋਗਦਾਨ ਪਾਇਆ।