ਬਾਵਾ ਨਗਰ ਦੇ ਸੈਂਕੜੇ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ
ਸੂਦ ਸਭਾ ਦੇ ਪ੍ਰਧਾਨ ਸਮੇਤ ਬਾਵਾ ਨਗਰ ਦੇ ਸੈਂਕੜੇ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ
Publish Date: Mon, 23 Mar 2026 04:27 PM (IST)
Updated Date: Mon, 23 Mar 2026 04:28 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਢਕਾਨਸੂ ਰੋਡ ਤੇ ਸਥਿਤ ਬਾਬਾ ਨਗਰ ਰਾਜਪੁਰਾ ਵਿਖੇ ਸੂਦ ਸਭਾ ਦੇ ਪ੍ਰਧਾਨ ਸੋਹਣ ਲਾਲ ਸੂਦ ਦੀ ਅਗਵਾਈ ’ਚ ਇਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਿਰਕਤ। ਇਸ ਮੋਕੇ ਸੂਦ ਸਭਾ ਦੇ ਸਕੱਤਰ ਸਤਿੰਦਰ ਸੂਦ, ਸਤਪਾਲ ਸੂਦ, ਨਵਨੀਤ ਸੂਦ ਤੇ ਸੂਦ ਸਭਾ ਦੇ ਸਾਰੇ ਮੈਂਬਰ ਸਮੇਤ ਬਾਵਾ ਨਗਰ ਦੇ ਸੈਂਕੜੇ ਵਸਨੀਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਸਾਬਕਾ ਵਿਧਾਇਕ ਕੰਬੋਜ ਵੱਲੋਂ ਪਾਰਟੀ ਚਿੰਨ ਵਾਲੇ ਮਫਰਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੂਦ ਸਭਾ ਅਤੇ ਬਾਵਾ ਨਗਰ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਜੁੜੇ ਲੋਕਾਂ ਨੂੰ ਬਹੁਤ ਮਾਣ ਸਨਮਾਨ ਦਿੰਦੀ ਹੈ ਤੇ ਉਨ੍ਹਾਂ ਨੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਹਲਕੇ ’ਚ 8 ਪੁੱਲਾਂ ਸਮੇਤ ਵਿਕਾਸ ਕਾਰਜ ਕਰਵਾਏ ਸਨ ਤੇ ਜਿਹੜੇ ਅੱਜ ਵੀ ਮੁੰਹੋ ਬੋਲਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਉਹਨਾਂ ਨੇ ਵਿਕਾਸ ਕਾਰਜ ਕਰਵਾਏ ਤਾਂ ਹੀ ਉੱਤਰ ਭਾਰਤ ’ਚ ਰਾਜਪੁਰਾ ਪਹਿਲੇ ਨੰਬਰ ਤੇ ਆਇਆ ਸੀ ਤੇ ਭਾਰਤ ਦੇ ਰਾਸ਼ਟਰਪਤੀ ਨੇ ਨਗਰ ਕੌਂਸਲ ਨੂੰ ਪੁਰਸਕਾਰ ਦੇ ਕੇ ਸਨਮਾਨਿਆ ਸੀ। ਇਸ ਮੌਕੇ ਸੂਦ ਸਭਾ ਦੇ ਪ੍ਰਧਾਨ ਸੋਹਣ ਲਾਲ ਸੂਦ ਨੇ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਮ ਆਦਮੀ ਪਾਰਟੀ ਦੇ ਬਦਲਾਅ ਦੇ ਨਾਅਰੇ ਦੇ ਨਾਂਅ ਤੇ ਗੁਮਰਾਹ ਹੋ ਗਏ ਸਨ। ਉਹਨਾਂ ਨੂੰ ਮਾਣ ਹੈ ਕਿ ਹਰਦਿਆਲ ਸਿੰਘ ਕੰਬੋਜ ਨੇ ਇਹ ਸਾਰਾ ਕੰਮ ਕਰਵਾਏ ਤੇ ਲੋਕਾਂ ਨੇ ਰਾਹਤ ਦੀ ਸਾਹ ਲਈ। ਇਸ ਕਾਰਨ ਹਰਦਿਆਲ ਸਿੰਘ ਕੰਬੋਜ ਵੱਲੋਂ ਕਰਵਾਏ ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਕਾਰਨ ਉਨ੍ਹਾਂ ਨੇ ਸਮੂਹ ਰੂਪ ’ਚ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੀਤਾ ਰਾਣੀ, ਰੀਟਾ ਰਾਣੀ, ਪ੍ਰੇਮ ਲਤਾ, ਰੁਪਿੰਦਰ ਕੌਰ, ਲਕਸ਼ਮੀ ਦੇਵੀ, ਮਨਜੀਤ ਕੌਰ, ਸ਼ਿੰਦੋ ਦੇਵੀ, ਅਨੂਪ ਰਾਣੀ, ਪਰਮਜੀਤ ਕੌਰ, ਰੂਬੀ ਰਾਣੀ, ਸ਼ਾਮ ਲਾਲ ਸ਼ਰਮਾ, ਨਵਨੀਤ ਸ਼ਰਮਾ, ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ, ਪਵਨ ਕੁਮਾਰ, ਮਲਕੀਤ ਸਿੰਘ ਉੱਪਹੇੜੀ, ਭੂਪਿੰਦਰ ਸਿੰਘ ਸੰਜੂ, ਗੁਰਪ੍ਰੀਤ ਸਿੰਘ ਜੰਡੋਲੀ, ਸੁਰਿੰਦਰ ਸਿੰਘ ਰੌਮੀ, ਲਖਮੀਰ ਸਿੰਘ ਲੱਖਾ ਸੌਂਟੀ ਸਮੇਤ ਵੱਡੀ ਗਿਣਤੀ ’ਚ ਬਾਵਾ ਨਗਰ ਵਾਸੀ ਹਾਜ਼ਰ ਸਨ।