ਸਮਾਜ ਸੇਵੀ ਕੁਲਵੰਤ ਰਾਏ ਬਾਂਸਲ ਨੂੰ ਕੀਤਾ ਸਨਮਾਨਿਤ
ਸਮਾਜ ਸੇਵੀ ਕੁਲਵੰਤ ਰਾਏ ਬਾਂਸਲ ਨੂੰ ਕੀਤਾ ਸਨਮਾਨਿਤ
Publish Date: Thu, 09 Apr 2026 04:00 PM (IST)
Updated Date: Fri, 10 Apr 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਪਟਿਆਲਾ ਗੇਟ ਸਥਿਤ ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਕੁਲਵੰਤ ਰਾਏ ਬਾਂਸਲ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਤੇ 73ਵੇਂ ਜਨਮ ਦਿਨ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਸੀਨੀਅਰ ਮੀਤ ਪ੍ਰਧਾਨ ਪ੍ਰੋ: ਸੁਰੇਸ਼ ਗੁਪਤਾ, ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ, ਮੀਤ ਪ੍ਰਧਾਨ ਵਿਪਨ ਮਲਿਕ, ਸੁਧੀਰ ਵਾਲੀਆ, ਬਲਵੰਤ ਸਿੰਘ ਮੰਡੀ ਬੋਰਡ, ਦਵਿੰਦਰ ਗੁਪਤਾ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਸਕੱਤਰ ਜਰਨਲ ਤਿਲਕ ਰਾਜ ਸਤੀਜਾ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ (ਮੋਹਿਤ ਡੇਅਰੀ), ਸਮਾਜ ਸੇਵੀ ਅਤੇ ਦਾਨੀ ਸਖ਼ਸ਼ੀਅਤ ਸ਼੍ਰੀ ਵਿਜੇ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂ ਮੌਜੂਦ ਸਨ। ਰਾਜ ਕੁਮਾਰ ਅਰੋੜਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਕੰਨਜਿਊਮਰ ਕਮਿਸ਼ਨ ਦੇ ਸਾਬਕਾ ਮੈਂਬਰ ਇੰਜੀ: ਪਰਵੀਨ ਬਾਂਸਲ, ਆਰਐਸ ਮਦਾਨ, ਰੋਜੀ ਖੰਨਾ, ਗੁਰਿੰਦਰਜੀਤ ਸਿੰਘ ਵਾਲੀਆ, ਮਦਨ ਮੋਹਣ ਗੁਲਾਟੀ, ਦੁਰਗਾ ਦਾਸ, ਤਿਰਲੋਕੀ ਗੁਪਤਾ, ਸੁਭਾਸ਼ ਅਰੋੜਾ, ਸੁਭਾਸ਼ ਸ਼ਰਮਾ ਅਤੇ ਹਰਬੰਸ ਲਾਲ ਗਰਗ ਵੱਲੋਂ ਕੁਲਵੰਤ ਰਾਏ ਬਾਂਸਲ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਸ਼ਲਾਘਾ ਕੀਤੀ ਅਤੇ ਨਾਲ ਹੀ ਗੀਤ ਸੰਗੀਤ ਦੇ ਨਾਲ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ। ਇਸ ਮੌਕੇ ’ਤੇ ਮਿਊਸਪਲ ਕਮਿਸ਼ਨਰ ਸਤਿੰਦਰ ਸੈਣੀ, ਵਿਨੀਤ ਕੁਮਾਰ ਸਿੰਗਲਾ, ਸੁਧੀਰ ਗਰਗ, ਦੀਪਕ ਕੁਮਾਰ, ਜੀਵਨ, ਓਮ ਪ੍ਰਕਾਸ਼ ਨੰਦੀ, ਹੀਰਾ ਲਾਲ ,ਪਵਨ ਗਰਗ, ਜ਼ਸਵੀਰ ਸਿੰਘ, ਹਰਬੰਸ ਲਾਲ ਮੌਜੂਦ ਸਨ।