ਫੈਕਟਰੀ ਦੇ ਕਾਮਿਆਂ ਦੀ ਹੋਈ ਜਿੱਤ
ਫੈਕਟਰੀ ਦੇ ਕਾਮਿਆਂ ਦੀ ਹੋਈ ਜਿੱਤ
Publish Date: Thu, 23 Apr 2026 05:15 PM (IST)
Updated Date: Thu, 23 Apr 2026 05:19 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਸਥਿਤ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਭਾਰਤ ਦੇ ਦਫਤਰ ’ਚ ਰਿਲੈਕਸੋ ਫੁੱਟਵੇਅਰ ਲਿਮਟਿਡ ਬਪਰੌਰ ’ਚ ਕੰਮ ਕਰਨ ਵਾਲੇ ਲੜਕੇ ਗਗਨ, ਸੰਦੀਪ, ਦੀਪ, ਅਮਨ, ਰਾਜਨ, ਰਵੀ, ਅੰਮ੍ਰਿਤ, ਤਰਸੇਮ, ਵਿੱਕੀ, ਅਮਿਤ, ਬਿਕਰਮ, ਹੈਰੀ ਪਹੁੰਚੇ। ਜਿਨਾਂ ਦੀ ਪਿਛਲੇ ਦਿਨਾਂ ਵਿੱਚ ਵੇਅਰ ਹਾਊਸ ਵੱਲੋਂ ਤਨਖਾਹ ਨਾ ਵਧਾਉਣ ਤੇ ਪੱਕੇ ਕਰਨ ਓਵਰ ਟਾਈਮ ਲਾਉਣ ਐਤਵਾਰ ਦੀ ਛੁੱਟੀ ਵਰਗੀਆਂ ਮੰਗਾਂ ਦੀ ਲੜਾਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਨੇ ਲੜੀ ਗਈ। ਕੰਪਨੀ ਦੇ ਐੱਚਆਰ ਤਕਲੇਸ਼ਵਰ ਸੁਕਲਾ ਨਾਲ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਗੱਲ ਕਿਤੇ ਜਾਣ ਤੋਂ ਬਾਅਦ ਐੱਚਆਰ ਵੱਲੋਂ ਵੇਅਰ ਹਾਊਸ ਦੇ ਮੈਨੇਜਰ ਪੁਰਸ਼ੋਤਮ ਦੀ ਡਿਊਟੀ ਲਗਾਈ ਗਈ ਕਿ ਜਿਹੜੀਆਂ ਇਨ੍ਹਾਂ ਦੀਆਂ ਮੰਗਾਂ ਹਨ, ਉਹ ਸਾਰੀਆਂ ਮੰਨੀਆਂ ਜਾਣ। ਜਿਸ ਤੋਂ ਬਾਅਦ ਰਲੈਕਸੋ ਫੁੱਟਵੇਅਰ ਲਿਮਟਡ ਵੱਲੋਂ ਮੰਗਾ ਮੰਨੀਆਂ ਗਈਆਂ। ਜਿਸਦੇ ਵਿੱਚ ਜੋ 2021 ਤੋਂ ਪਹਿਲਾਂ ਵਰਕਰ ਉੱਥੇ ਕੰਮ ਕਰਦੇ ਹਨ। ਉਨ੍ਹਾਂ ਨੂੰ ਪੱਕੇ ਕੀਤਾ ਜਾਵੇਗਾ, ਤਨਖਾਹ ਜਿਹੜੀ ਪਹਿਲਾਂ 12000 ਹਜਾਰ ਰੁਪਏ ਸੀ, ਉਸ ਨੂੰ 15000 ਹਜ਼ਾਰ ਰੁਪਏ ਕੀਤਾ ਗਿਆ, ਐਤਵਾਰ ਦੀ ਛੁੱਟੀ ਵੀ ਮਨਜ਼ੂਰ ਕੀਤੇ ਸਮੇਤ ਹੋਰਨਾਂ ਮੰਗਾਂ ਮੰਨੀਆਂ ਗਈਆਂ। ਇਹ ਸਾਰੀਆਂ ਮੰਗਾਂ 1 ਅਪ੍ਰੈਲ 20 26 ਤੋਂ ਲਾਗੂ ਹੋਣਗੀਆਂ। ਇਸ ਮੌਕੇ ਵੇਅਰ ਹਾਊਸ ਵਿੱਚ ਕੰਮ ਕਰਦੇ ਵਰਕਰਾਂ ਨੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦਾ ਸਨਮਾਨ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦਾ ਕਹਿਣਾ ਹੈ ਕਿ ਇਹ ਜਿੱਤ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਵੱਲੋਂ ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਦਿੱਤੇ ਗਏ ਸਹਿਯੋਗ ਅਤੇ ਮਜ਼ਦੂਰਾਂ ਦੀ ਜਿੱਤ ਹੈ। ਇਸ ਮੌਕੇ ਤਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਬਲਕਾਰ ਸਿੰਘ ਸੂਬਾ ਸਕੱਤਰ ਪੰਜਾਬ, ਮੋਨੂ ਬਪਰੌਰ ਯੂਥ ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਸਿੰਘ ਸੈਦਖੇੜੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਅਕਬਰਪੁਰ ਯੂਥ ਜ਼ਿਲਾ ਪ੍ਰਧਾਨ ਪਟਿਆਲਾ, ਅਵਤਾਰ ਸਿੰਘ ਚਤਰਨਗਰ ਯੂਥ ਮੀਤ ਪ੍ਰਧਾਨ ਜਿਲਾ ਪਟਿਆਲਾ ਹਾਜ਼ਰ ਸਨ।