ਜਨਮ ਦਿਨ ਮੌਕੇ ਬਸੰਤ ਰਿਤੂ ਕਲੱਬ ਨੇ ਲਗਾਏ ਬੂਟੇ
ਜਨਮ ਦਿਨ ਮੌਕੇ ਬਸੰਤ ਰਿਤੂ ਕਲੱਬ ਨੇ ਲਗਾਏ ਬੂਟੇ
Publish Date: Wed, 18 Mar 2026 05:09 PM (IST)
Updated Date: Wed, 18 Mar 2026 05:13 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਵਿਖੇ ਵਣ ਮਹਾ ਉਤਸਵ ਪ੍ਰੋਗਰਾਮ ਕਰਵਾਇਆ ਗਿਆ। ਇਸਦੀ ਪ੍ਰਧਾਨਗੀ ਸਕੂਲ ਦੇ ਮੁੱਖ ਅਧਿਆਪਕ ਪੂਜਾ ਸ਼ਰਮਾ ਨੇ ਕੀਤੀ। ਕਲੱਬ ਦੇ ਪ੍ਰਧਾਨ ਆਕਰਸ਼ ਸ਼ਰਮਾ ਨੇ ਆਖਿਆ ਕਿ ਅੱਜ ਸਾਡੇ ਕਲੱਬ ’ਚ ਤਿੰਨ ਜਨਮ ਦਿਨ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਦੀ ਮਾਤਾ ਕਮਲਾ ਸ਼ਰਮਾ ਦਾ ਜਨਮ ਦਿਨ, ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦਾ ਜਨਮ ਦਿਨ ਅਤੇ ਰਾਜੇਸ਼ ਸ਼ਰਮਾ ਦਾ ਖੁਦ ਦਾ ਜਨਮ ਦਿਨ ਹੈ। ਪ੍ਰੋਗਰਾਮ ਦੀ ਸ਼ੁਰੂਆਤ ’ਚ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੀ ਲਿਖੀ ਹੋਈ ਕਵੀਤਾ “ਮਾਂ ਤੇਰੀ ਯਾਦੋ ਕੇ ਪੌਦੋ ਕੋ ਕਬੀ ਸੂਕਨੇ ਨਹੀਂ ਦੂਗਾ, ਇਸ ਲਈ ਮੈਨੇ ਆਪਣੇ ਆਸੂਓ ਕੀ ਨਦੀ ਬਹਾ ਰੱਖੀ ਹੈ” ਇਸ ਤੋਂ ਬਾਅਦ ਸਕੂਲ ਅਧਿਆਪਕ, ਬੱਚੇ, ਕਲੱਬ ਮੈਂਬਰਾਂ ਨੇ ਮਿਲ ਕੇ ਪਾਮ ਦਾ ਪੌਦਾ ਲਗਾ ਕੇ ਵਣ ਮਹਾਂ ਉਤਸਵ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਹੁਣ ਤੱਕ 32 ਸਾਲ ਹੋ ਗਏ ਹਨ। ਕਲੱਬ ਸਰਕਾਰੀ ਸਕੂਲਾ ਵਿਖੇ ਆਪਣੇ ਬੱਚਿਆਂ ਨੂੰ ਪੌਦੇ ਲਗਾਉਣ ਅਤੇ ਜਲ ਬਚਾਉਣ ਲਈ ਪ੍ਰੇਰਿਤ ਕਰਦਾ ਹੈ ਉਸ ਦੇ ਨਾਲ ਨਾਲ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪਠਨ ਸਮੱਗਰੀ ਵੀ ਇਨਾਮ ਵਜੋਂ ਵੰਡਦਾ ਹੈ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਪੂਜਾ ਸ਼ਰਮਾ ਨੇ ਆਖਿਆ ਕਿ ਪਿਛਲੇ ਪੰਜ ਸਾਲਾਂ ਤੋਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਵਣ ਮਹਾ ਉਤਸਵ ਦੇ ਸਾਲ ਦੀ ਸ਼ੁਰੂਆਤ ਬੀ.ਐਨ.ਖਾਲਸਾ ਸਕੂਲ ਤੋਂ ਕਰਦਾ ਹੈ ਅਤੇ ਬੱਚਿਆਂ ਨੂੰ ਇਨਾਮ ਵਜੋਂ ਪਠਨ ਸਮਗਰੀ ਵੀ ਦਿੰਦਾ ਹੈ, ਜਿਨ੍ਹਾਂ ਧੰਨਵਾਦ ਵੀ ਕੀਤਾ।