ਗੋਪਾਲਪੁਰ ’ਚ ਕੱਢੇ ਤੀਰਥ ਯਾਤਰਾ ਦੇ ਡਰਾਅ
ਗੋਪਾਲਪੁਰ ’ਚ ਕੱਢੇ ਤੀਰਥ ਯਾਤਰਾ ਦੇ ਦੇ ਡਰਾਅ
Publish Date: Wed, 18 Mar 2026 04:27 PM (IST)
Updated Date: Wed, 18 Mar 2026 04:31 PM (IST)
ਐੱਚਐੱਸ ਸੈਣੀ•, ਪੰਜਾਬੀ ਜਾਗਰਣ•, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਤੇ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਵੱਲੋਂ ਆਪਣੇ ਜੱਦੀ ਪਿੰਡ ਗੋਪਾਲਪੁਰ ਵਿਖੇ ਸੰਗਤਾਂ ਦੇ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਨੇ ਦੱਸਿਆ ਕਿ ਪਟਿਆਲਾ ਦੇ ਅੰਦਰ ਹਰੇਕ ਪਿੰਡ ’ਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਸੰਬੰਧ ’ਚ ਸੰਗਤਾਂ ’ਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰੇਕ ਪਿੰਡ ’ਚੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੇ ਵਸਨੀਕਾ ’ਚ ਆਮ ਆਦਮੀ ਪਾਰਟੀ ਦੇ ਕਾਫੀ ਲਗਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੋਜ਼ਾਨਾ ਦਰਜਨਾਂ ਦੀ ਗਿਣਤੀ ’ਚ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ, ਜਿਸਤੋਂ ਜਾਪਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਅੰਦਰ ਮੁੜ ਤੋਂ ਸਰਕਾਰ ਬਣਾਏਗੀ। ਇਸ ਮੋਕੇ ਸਰਪੰਚ ਖੁਸ਼ਪ੍ਰੀਤ ਸਿੰਘ ਢਿੱਲੋਂ, ਕੀਰਤ ਸਿੰਘ ਸੇਹਰਾ ਮੈਂਬਰ ਵਪਾਰ ਕਮਿਸ਼ਨ ਘਨੌਰ, ਲਖਮੀਰ ਸਿੰਘ ਲੱਕੀ, ਬਲਵੀਰ ਸਿੰਘ ਪੰਚ, ਸੇਵਾ ਸਿੰਘ, ਲਾਡੀ ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੌਜੂਦ ਸਨ।