ਬੂਟਾ ਰਾਮ ਸ਼ੁਤਰਾਣਾ ਨੇ ਅਹੁਦਾ ਸੰਭਾਲਿਆ
ਬੂਟਾ ਰਾਮ ਸ਼ੁਤਰਾਣਾ ਨੇ ਅਹੁਦਾ ਸੰਭਾਲਿਆ
Publish Date: Wed, 18 Mar 2026 04:25 PM (IST)
Updated Date: Wed, 18 Mar 2026 04:28 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਲੋਕ ਨਿਰਮਾਣ ਵਿਭਾਗ ਵਿਚ ਬਤੌਰ ਸੀਨੀਅਰ ਸਹਾਇਕ ਦੀ ਆਸਾਮੀ ’ਤੇ ਕੰਮ ਕਰ ਰਹੇ ਸਨ ਅਤੇ ਐਸਸੀ ਐਡ ਬੀਸੀ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਰਾਮ ਸੁਤਰਾਣਾ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਸੁਪਰਡੰਟ ਗਰੇਡ-2 ਬਣਾਇਆ ਗਿਆ ਹੈ ਸੁਪਰਡੰਟ ਗ੍ਰੇਡ-2 ਪਦ ਉਨਤ ਹੋਣ ਉਪਰੰਤ ਉਹਨਾਂ ਵੱਲੋਂ ਆਪਣਾ ਉਹਦਾ ਸੰਭਾਲ ਲਿਆ ਗਿਆ ਹੈ ਇਸ ਮੌਕੇ ਉਹਨਾਂ ਨੂੰ ਦਫਤਰ ਦੇ ਸਮੂਹ ਸਟਾਫ, ਪੀਐਸਐਮਐਸਯੂ ਯੂਨੀਅਨ,ਇੰਜੀਨੀਅਰ ਐਸੋਸੀਏਸ਼ਨ, ਐੱਸਸੀ ਐਂਡ ਬੀਸੀ ਕਰਮਚਾਰੀ ਫੈਡਰੇਸ਼ਨ ਅਤੇ ਹੋਰ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਨਮਾਨਿਤ ਕੀਤਾ ਗਿਆ।