- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੀ ਔਰਤ ਨੇ ਬੁਲੰਦੀ ਦੇ ਹਰ ਖੇਤਰ ਨੂੰ ਛੌਹਿਆ- ਡਾ. ਗਰਗ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿਚ ਮੁਸਾਫਿਰ ਸੈਂਟਰਲ ਸਟੇਟ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਰਾਸ਼ਟਰੀ ਇਸਤਰੀ ਦਿਵਸ ਸਮਾਗਮ ਸਮਾਰੋਹ ਵਿਚ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 31 ਔਰਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਵਰਿੰਦਰ ਗਰਗ ਐਮਡੀ ਰੈਡੀਅਲੋਜੀ ਓਐਸਡੀ ਟੂ ਪ੍ਰੈਜੀਡੈਂਟ ਪੀਜੀਆਈ ਚੰਡੀਗੜ੍ਹ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ ਜਦੋਂ ਕਿ ਸਾਇਨਾ ਕਪੂਰ ਜਿਲ੍ਹਾ ਬਲਾਕ ਸੁਰੱਖਿਆ ਅਫਸਰ ਪਟਿਆਲਾ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਰੰਜੀਤਾ ਪੰਨੂ ਤੇ ਡਾ. ਸਿਲਕੀ ਗਰਗ ਵਲੋਂ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਵਾਈ ਗਈ। ਕੁੰਦਨ ਗੋਗੀਆ ਮੇਅਰ ਪਟਿਆਲਾ ਵਲੋਂ ਬਤੌਰ ਗੈਸਟ ਆਫ ਆਨਰ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਡਾ. ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਏ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਨੂੰ ਜੀ ਆਇਆ ਕਿਹਾ ਗਿਆ। ਉਸ ਉਪਰੰਤ ਉਪਕਾਰ ਸਿੰਘ ਨੇ ਸੁਸਾਇਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਪ੍ਰਸਿੱਧ ਕਵੀ ਬਰਿੰਦਰ ਠਾਕੁਰ ਅਤੇ ਸ਼ਤੀਸ਼ ਵਿਦਰੋਹੀ ਨੇ ਆਪਣੀਆਂ ਮਜਾਕੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਸਨਮਾਨਤ ਕੀਤੀਆਂ ਗਈਆਂ ਸ਼ਖਸ਼ੀਅਤਾਂ ’ਚ ਅਮ੍ਰਿਤ ਕੌਰ , ਜ਼ਗਦੀਪ ਕੌਰ , ਬਿੱਟੂ ਧੀਮਾਨ, ਸਪਨਾ ਠਾਕੁਰ, ਸੈਫਾਲੀ ਗੋਇਲ, ਕੁਲਜੀਤ ਕੌਰ, ਰਿਤਿਕਾ ਮਿਸ਼ਰਾ , ਕਮਲਜੀਤ ਕੌਰ, ਦੀਪਤੀ ਸਿੰਗਲਾ, ਗੁਰਪ੍ਰੀਤ ਕੌਰ, ਨਵਨੀਤ ਕੌਰ, ਨੀਰੂ ਬਾਲਾ , ਬਲਜੀਤ ਸ਼ਰਮਾ , ਪਾਹੁਲ ਸ਼ਰਮਾ, ਡਿੰਪਲ ਗਰਗ, ਸੰਗੀਤਾ, ਨੰਦਿਤਾ, ਅਮਨਪ੍ਰੀਤ ਕੌਰ, ਅੰਜਲੀ ਜਿੰਦਲ, ਨੇਹਾ ਗਰੋਵਰ, ਮਨਦੀਪ ਕੌਰ ਗਰੇਵਾਲ,ਭਾਵਨਾ ਸ਼ਰਮਾ, ਡਾ. ਕਰਾਂਤੀ ਗਰਗ, ਸੁਚੇਤਾ ਜ਼ੋਸ਼ੀ, ਰਮਨਦੀਪ ਕੌਰ , ਗੁਰਵਿੰਦਰ ਕੌਰ, ਡਾ. ਮੋਨਿਕਾ ਆਦਿ ਸ਼ਾਮਲ ਸਨ। ਡਾ. ਵਰਿੰਦਰ ਗਰਗ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਔਰਤਾਂ ਨੇ ਅੱਜ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਹੈ। ਡਾ. ਸਾਇਨਾ ਕਪੂਰ, ਡਾ. ਸਿਲਪੀ ਗਰਗ ਅਤੇ ਕੁੰਦਨ ਗੋਗੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਸਮਾਜ ਸੇਵੀ ਸੁਮਨ ਬੱਤਰਾ ਨੇ ਵੀ ਆਪਣੇ ਵਿਚਰ ਪੇਸ਼ ਕੀਤੇ। ਕਿਰਨ ਕੌਰ ਭੱਟੀ ਨੇ ਸਟੇਜ਼ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸਨਮਾਨ ਦੀ ਰਸਮ ਹਰਪ੍ਰੀਤ ਕੌਰ ਬੱਬਲੀ ਵਲੋਂ ਨਿਭਾਈ ਗਈ। ਸਾਈਟੇਸ਼ਨਾਂ ਪੜਨ ਦੀ ਜ਼ਿੰਮੇਵਾਰੀ ਪ੍ਰਸਿੱਧ ਕਵਿਤਰੀ ਆਸ਼ਾ ਸ਼ਰਮਾ, ਜੁਗਰੀਤ ਕੌਰ ਢੋਟ ਅਤੇ ਡਾ. ਰਸਮੀ ਕੋਹਲੀ ਵਲੋਂ ਨਿਭਾਈ ਗਈ। ਇਸ ਮੌਕੇ ਚਰਨਪਾਲ ਸਿੰਘ, ਗੁਰਿੰਦਰ ਸੰਧੂ, ਬਲਵਿੰਦਰ ਕੌਰ, ਮੋਹਨ ਖੰਨਾ, ਰਾਜ ਕੁਮਾਰ ਪਿੰਟੂ, ਸਤਿੰਦਰ ਸਿੰਘ ਨੰਦਾ, ਭਗਵਾਨ ਦਾਸ ਗੁਪਤਾ, ਸਤੀਸ਼ ਕੁਮਾਰ, ਬਲਰਾਜ ਉਬਰਾਏ , ਰਾਜਬੰਸ ਸਿੰਘ, ਪਰਮਿੰਦਰ ਭਲਵਾਨ, ਜਸਵਿੰਦਰ ਗਰੇਵਾਲ, ਜ਼ੋਰਾ ਸਿੰਘ, ਰਾਣਾ ਸਿੱਧੂ, ਮੁਰਾਰੀ ਲਾਲ ਸ਼ਰਮਾ, ਜ਼ਸਵੰਤ ਸਿੰਘ ਕੌਲੀ ਆਦਿ ਹਾਜ਼ਰ ਸਨ।