ਔਰਤਾਂ ਲਈ ਮੁਫ਼ਤ ਸਿਲਾਈ ਸੈਂਟਰ ਦੀ ਕੀਤੀ ਸ਼ੁਰੂਆਤ
ਔਰਤਾਂ ਲਈ ਮੁਫ਼ਤ ਸਿਲਾਈ ਸੈਂਟਰ ਦੀ ਕੀਤੀ ਸ਼ੁਰੂਆਤ
Publish Date: Sun, 05 Apr 2026 04:51 PM (IST)
Updated Date: Sun, 05 Apr 2026 04:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਧਾਨ ਸੁਰਿੰਦਰ ਸੇਠੀ, ਪ੍ਰੋਜੈਕਟ ਚੇਅਰਮੈਨ ਡਾਕਟਰ ਐਮ ਐੱਲ ਵਰਮਾ, ਸੈਕਟਰੀ ਕਮਲ ਵਰਮਾ, ਖ਼ਜ਼ਾਨਚੀ ਸੁਭਾਸ਼ ਪਾਸੀ ਦੀ ਅਗਵਾਈ ਵਿਚ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਵਲੋਂ ਅਫਸਰ ਕਾਲੋਨੀ ਨੇੜੇ ਨਵੀ ਅਨਾਜ ਮੰਡੀ ਰਾਜਪੁਰਾ ਵਿਖੇ ਨਵੀਆਂ ਸਿਲਾਈ ਮਸ਼ੀਨਾਂ ਲਗਾ ਕੇ ਔਰਤਾਂ ਲਈ ਸਿਲਾਈ ਸੈਂਟਰ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਸਮਾਜ ਸੇਵੀ ਪੁਨੀਤ ਗੁਪਤਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਗੁਪਤਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਜੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪ੍ਰੀਸ਼ਦ ਵੱਲੋਂ ਗਰੀਬ ਔਰਤਾਂ ਲਈ ਜੋ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ ਇਸ ਵਿੱਚ ਗਰੀਬ ਔਰਤਾਂ ਨੂੰ ਸਿਲਾਈ ਦਾ ਕੰਮ ਸਿਖਾਇਆ ਜਾਵੇਗਾ ਤਾਂ ਜੋ ਔਰਤਾਂ ਸਿਲਾਈ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਸਕੂਲ ਵਿੱਚ ਭੜਾਈ ਕਰਵਾ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕਣ। ਉਨ੍ਹਾਂ ਨੇ ਸੈਂਟਰ ਲਈ ਮਸ਼ੀਨਾਂ ਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਾਨ ਸੱਭ ਤੋਂ ਵੱਡਾ ਦਾਨ ਹੈ। ਇਸ ਮੌਕੇ ਧੀਰਜ ਬੱਤਰਾ, ਹਰੀਸ਼ ਗੋਗੀਆ, ਗੋਬਿੰਦ ਰਾਮ, ਸੁਨੀਲ ਸੇਠੀ, ਕੇ ਐਲ ਕਿੰਗਰ , ਰਮੇਸ਼ ਵਰਮਾ, ਸੰਜੇ ਸਿੰਧੀ, ਸੁਰਿੰਦਰ ਸੇਠੀ, ਅਸ਼ੋਕ ਅਰੋੜਾ, ਬ੍ਰਮ ਵੋਹਰਾ ਸਮੇਤ ਦਾਨੀ ਸੱਜਣਾਂ ਨੇ ਸੈਂਟਰ ਲਈ 12 ਸਿਲਾਈ ਮਸ਼ੀਨਾਂ ਭੇਟ ਕੀਤੀਆਂ। ਇਸ ਤਰ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਸਮੂਹ ਮੈਂਬਰਾਂ ਨੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਦੱਸਣ ਯੋਗ ਹੈ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੰਸਥਾ ਵੱਲੋਂ ਹਰੇਕ ਮਹੀਨੇ ਮੈਡੀਕਲ ਕੈਂਪ ਲਗਾ ਕੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਸੁਰਿੰਦਰ ਸੇਠੀ, ਕਮਲ ਵਰਮਾ, ਡਾਕਟਰ ਐਮ. ਐਲ ਵਰਮਾ ਵੀ, ਮਹਿੰਦਰ ਕੁਮਾਰ, ਸੁਭਾਸ਼ ਪਾਸੀ, ਮਨੁ ਚੋਪੜਾ, ਮਿੱਤਰਾ ਦੱਤ ਸ਼ਰਮਾ, ਟੀ ਐਲ ਜੋਸ਼ੀ,ਡੀ ਆਰ ਗੁੱਪਤਾ, ਵਿਜੇ ਸੇਤੀਆ ,ਬੀ ਐਸ ਵੋਹਰਾ, ਸੁਸ਼ਮਾ ਅਰੋੜਾ, ਧਰਮਪਾਲ ਅਹੂਜਾ ,ਸੁਧੀਰ ਕੁਮਾਰ, ਵੀ ਕੇ ਸੇਤੀਆ ,ਸੂਬਾ ਸਿੰਘ, ਜਸਵੀਰ ਸਿੰਘ, ਸੀਮਾ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।