ਆਰਥਿਕ ਤੰਗੀ ਦੇ ਚਲਦਿਆਂ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਤੰਗੀ ਦੇ ਚਲਦਿਆਂ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
Publish Date: Sun, 19 Apr 2026 04:42 PM (IST)
Updated Date: Mon, 20 Apr 2026 04:04 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਨੇੜਲੇ ਪਿੰਡ ਕੜਿਆਲ ਦੇ ਨੌਜਵਾਨ ਕਿਸਾਨ ਤੇ ਨੰਬਰਦਾਰ ਬਲਜਿੰਦਰ ਸਿੰਘ (34) ਨੇ ਆਰਥਿਕ ਤੰਗੀ ਦੇ ਚਲਦਿਆਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਬਲਜਿੰਦਰ ਸਿੰਘ ਦੇ ਦੋ ਪੁੱਤਰ ਹਨ। ਇੱਕ ਬੇਟਾ ਨੌ ਸਾਲ ਤੇ ਦੂਸਰਾ ਬੇਟਾ 12 ਸਾਲ ਦਾ ਹੈ। ਪਿਤਾ ਮੰਜੇ ’ਤੇ ਬਿਮਾਰ ਪਿਆ। ਛੋਟੇ ਬੇਟੇ ਦੇ ਦਿਲ ਦੇ ਵਿੱਚ ਸੁਰਾਗ ਹੈ, ਮਾਤਾ ਵੀ ਬਿਮਾਰ ਹੈ। ਜਿਸ ਦੇ ਇਲਾਜ ’ਤੇ ਕਾਫੀ ਖਰਚ ਹੋ ਗਿਆ ਸੀ। ਉਸ ਉੱਤੇ ਕੋ-ਆਪਰੇਟਿਵ ਸੁਸਾਇਟੀ ਬੈਂਕ ਤੇ ਆੜ੍ਹਤੀਏ ਦਾ ਲਗਭਗ 17 ਲੱਖ ਰੁਪਏ ਦਾ ਕਰਜ਼ਦਾਰ ਹੈ। ਇਸ ਕਾਰਨ ਉਹ ਲਗਾਤਾਰ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਇਸੇ ਪਰੇਸ਼ਾਨੀ ਕਾਰਨ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨਾਲ ਕਿ ਇਸ ਦੀ ਮੌਤ ਹੋ ਗਈ। ਘਰ ਵਿੱਚ ਕਮਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈ। ਕਿਸਾਨ ਕੋਲ ਸਿਰਫ ਤਿੰਨ ਏਕੜ ਜ਼ਮੀਨ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਕਰਜ਼ਾ ਮੁਆਫ ਕੀਤਾ ਜਾਵੇ।