ਸਿੱਧੂਪੁਰ ਨੇ ਪਿੰਡ ਪਾਪੜਾ ’ਚ ਕੀਤਾ ਇਕਾਈ ਦਾ ਗਠਨ
ਸਿੱਧੂਪੁਰ ਨੇ ਪਿੰਡ ਪਾਪੜਾ ’ਚ ਕੀਤਾ ਇਕਾਈ ਦਾ ਕੀਤਾ ਗਠਨ
Publish Date: Sun, 18 Jan 2026 03:56 PM (IST)
Updated Date: Mon, 19 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਕਿਸਾਨੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਵੇਖਦਿਆਂ ਪਿੰਡ ਖਾਈ ਦੇ ਕਿਸਾਨਾਂ ਵੱਲੋਂ ਯੂਨੀਅਨ ਦੀ ਇਕਾਈ ਦਾ ਗਠਨ ਕਰਨ ਲਈ ਪਿੰਡ ਦੇ ਪਾਰਕ ਵਿਚ ਇਕੱਠ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ’ਚ ਪਿੰਡ ਦੇ ਕਿਸਾਨਾਂ ਤੋਂ ਇਲਾਵਾ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਲਹਿਰਾ ਦੇ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਮੀਤ ਪ੍ਰਧਾਨ ਰਿੰਕੂ ਮੂਣਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪਿੰਡ ਦੇ ਕਿਸਾਨਾਂ ਵੱਲੋਂ ਸਰਬਸੰਮਤੀ ਨਾਲ ਸ਼ਿਆਮ ਸਿੰਘ, ਰਾਜ ਸਿੰਘ ਫੌਜੀ,ਬਲਜੀਤ ਸਿੰਘ, ਭੋਲਾ ਸਿੰਘ, ਲਖਬੀਰ ਸਿੰਘ, ਜੀਤ ਸਿੰਘ ਚਹਿਲ ,ਜੱਸੂ ਸਿੰਘ, ਨੈਬ ਸਿੰਘ, ਵਕੀਲ ਸਿੰਘ ,ਬਲਵਿੰਦਰ ਸਿੰਘ, ਮਿੱਠੂ ਸਿੰਘ, ਕਾਲਾ ਖਾਨ, ਗੁਰਵਿੰਦਰ ਸਿੰਘ, ਖੇਮ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਬਲਹਾਰ ਸਿੰਘ ਆਦਿ ਤੇ ਅਧਾਰਿਤ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਕੇਯੂ ਸਿੱਧੂਪੁਰ ਇੱਕੋ ਇਕ ਜਥੇਬੰਦੀ ਹੈ, ਜੋ ਹੋਰਨਾਂ ਮੰਗਾਂ ਦੇ ਨਾਲ-ਨਾਲ ਕਿਸਾਨਾਂ ਦੀਆਂ ਮੁੱਖ ਮੰਗਾਂ ਐੱਮਐੱਸਪੀ ਗ੍ਰੰਟੀ ਕਾਨੂੰਨ , ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ , ਸਮੁੱਚੀ ਕਰਜ਼ਾ ਮੁਆਫੀ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੋ ਕਿ ਐਸ ਕੇ ਐਮ ਗੈਰ ਸਿਆਸੀ ਦੇ ਦੇਸ਼ ਦੇ ਕਨਵੀਨਰ ਵੀ ਹਨ, ਲਗਾਤਾਰ ਵੱਖ ਵੱਖ ਰਾਜਾਂ ’ਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਕਿਸਾਨੀ ਮੰਗਾਂ ਮਸਲਿਆਂ ਨੂੰ ਲੈ ਕੇ ਕੀਤੇ ਜਾਣ ਵਾਲੇ ਅਗਾਮੀ ਪ੍ਰੋਗਰਾਮਾਂ ਪ੍ਰਤੀ ਜਾਗਰੂਕ ਕਰਨ ਲਈ ਬੀਕੇਯੂ ਸਿੱਧੂਪੁਰ ਵੱਲੋਂ 25 ਜਨਵਰੀ ਨੂੰ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਜਿਸ ਸੂਬਾ, ਜ਼ਿਲ੍ਹਾ, ਬਲਾਕ ,ਪਿੰਡ ਇਕਾਈਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਚ ਸਰਗਰਮ ਵਰਕਰ ਹਾਜ਼ਰ ਹੋਣਗੇ।