ਸਰਾਭਾ ਨਗਰ ’ਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
ਸਰਾਭਾ ਨਗਰ ’ਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
Publish Date: Tue, 20 Jan 2026 05:19 PM (IST)
Updated Date: Wed, 21 Jan 2026 04:07 AM (IST)

ਸਾਢੇ ਸਤਵੰਜਾ ਲੱਖ ਰੁਪਏ ਦੀ ਆਵੇਗੀ ਲਾਗਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਸਥਾਨਕ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਪੈਂਦੇ ਨੀਲੋਵਾਲ ਰੋਡ ਤੇ ਸਥਿਤ ਸਰਾਭਾ ਨਗਰ ਵਿਖੇ ਮੌਜੂਦਾ ਕੌਂਸਲਰ ਰਾਜਿੰਦਰ ਕੌਰ ਦੇ ਯਤਨਾਂ ਸਦਕਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਕਤ ਕੰਮਾਂ ਤੇ 57.50 ਲੱਖ ਰੁਪਏ ਦੀ ਲਾਗਤ ਆਵੇਗੀ। ਵਾਰਡ ਦੇ ਮੌਜੂਦਾ ਕੌਂਸਲਰ ਰਾਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਕੋਕੋ ਮਾਜਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ 15 ਵਿੱਚ ਪੈਂਦੇ ਸਰਾਭਾ ਨਗਰ ਵਿਖੇ ਵਿਕਾਸ ਕਾਰਜ ਲੰਮੇ ਸਮੇਂ ਤੋਂ ਰੁਕੇ ਹੋਏ ਸਨ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਨਾਲ ਵਾਰਡ ਅੰਦਰ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਰਹਿੰਦੇ ਹੋਰ ਕੰਮਾਂ ਨੂੰ ਕਰਨ ਲਈ ਉਪਰਾਲੇ ਜਾਰੀ ਰਹਿਣਗੇ। ਪ੍ਰਿਤਪਾਲ ਸਿੰਘ ਕਾਲਾ ਨੇ ਦੱਸਿਆ ਕਿ ਵਾਰਡ ਅੰਦਰ ਸਫ਼ਾਈ ਦਾ ਕੰਮ ਨਿਰੰਤਰ ਜਾਰੀ ਹੈ, ਕਿਸੇ ਨੂੰ ਕੋਈ ਮੁਸਕਿਲ ਪੇਸ਼ ਨਹੀਂ ਆ ਰਹੀ। ਇਸ ਮੌਕੇ ਕੌਂਸਲਰ ਰਜਿੰਦਰ ਕੌਰ ਤੋਂ ਇਲਾਵਾ ਪ੍ਰਿਤਪਾਲ ਸਿੰਘ ਕਾਲਾ, ਸੰਜੀਵ ਕੁਮਾਰ ਸੰਜੂ, ਨਿਰੰਜਨ ਸਿੰਘ, ਦਰਸ਼ਨ ਸਿੰਘ, ਪੱਪੀ , ਗੁਰਮੀਤ ਸਿੰਘ ,ਬੇਅੰਤ ਸਿੰਘ ਥਾਣੇਦਾਰ ਤ, ਸੋਮ ਸਿੰਘ ,ਜਰਨੈਲ ਸਿੰਘ,ਗਗਨ, ਨੰਦ ਗੋਪਾਲ, ਹੈਪੀ , ਜੰਗ ਸਿੰਘ, ਸ਼ਿਵ ਕੁਮਾਰ , ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਹਾਜ਼ਰ ਸਨ।