ਸੁਸਾਇਟੀ ਵੱਲੋਂ 80 ਵਿਦਿਆਰਥੀਆਂ ਨੂੰ ਬੂਟ ਤਕਸੀਮ
ਸੁਸਾਇਟੀ ਵੱਲੋਂ 80 ਵਿਦਿਆਰਥੀਆਂ ਨੂੰ ਬੂਟ ਤਕਸੀਮ
Publish Date: Mon, 02 Feb 2026 05:44 PM (IST)
Updated Date: Mon, 02 Feb 2026 05:46 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ : ਆਸ਼ੀਆਨਾ ਸੋਸ਼ਲ ਸਰਵਿਸ ਸੁਸਾਇਟੀ ਸਟੇਟ ਬੈਂਕ ਆਫ਼ ਇੰਡੀਆ ਦੇ ਨਵੇਂ ਭਰਤੀ ਕੀਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਤੇ ਯਸ਼ ਕੁਮਾਰ ਗਰਗ, ਏਜੀਐੱਮ ਤੇ ਡਾਇਰੈਕਟਰ, ਐੱਸਬੀਆਈਐੱਲਡੀ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਪੀਐਮ ਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ (ਜੂਨੀਅਰ ਵਿੰਗ), ਪਟਿਆਲਾ ਵਿਖੇ ਲਗਭਗ 80 ਬੱਚਿਆਂ ਨੂੰ ਬੂਟ ਵੰਡੇ ਗਏ। ਇਸ ਮੌਕੇ ਯਸ਼ ਕੁਮਾਰ ਗਰਗ, ਏਜੀਐੱਮ ਤੇ ਡਾਇਰੈਕਟਰ, ਐੱਸਬੀਆਈਐੱਲਡੀ, ਪਟਿਆਲਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੇਰਣਾਦਾਇਕ ਸਿੱਖਿਆ ਸਾਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣਾ ਹੀ ਨਹੀਂ ਸਿਖਾਉਂਦੀ, ਸਗੋਂ ਬੁੱਧੀਮਤਾ, ਮੁੱਲਾਂ ਅਤੇ ਜ਼ਿੰਮੇਵਾਰੀ ਨਾਲ ਜੀਣਾ ਵੀ ਸਿਖਾਉਂਦੀ ਹੈ। ਸਨਮੀਤ ਸਿੰਘ, ਪ੍ਰਧਾਨ, ਅਸ਼ੀਆਨਾ ਸੋਸ਼ਲ ਸਰਵਿਸ ਸੁਸਾਇਟੀ ਨੇ ਨਵੇਂ ਭਰਤੀ ਕੀਤੇ ਐਸਬੀਆਈ ਸਹਿਯੋਗੀਆਂ ਦਾ ਸਵਾਗਤ ਕੀਤਾ। ਇਸ ਮੌਕੇ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਨੇ ਯਸ਼ ਕੁਮਾਰ ਗਰਗ ਦਾ ਗੁਲਦਸਤਾ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਡਾ. ਪਰਦੀਪ ਅਰੋੜਾ, ਐਮਐਸ (ਆਰਥੋ) ਅਤੇ ਪੱਲਵੀ, ਚੀਫ਼ ਮੈਨੇਜਰ, ਐਸਬੀਆਈਐਲਡੀ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਨਰੇਸ਼ ਕੁਮਾਰ ਅਤੇ ਰਾਜ ਕੁਮਾਰ ਮਹਿਤਾ, ਆਸ਼ੀਆਨਾ ਸੋਸ਼ਲ ਸਰਵਿਸ ਸੁਸਾਇਟੀ ਦੇ ਅਹੁਦੇਦਾਰਾਂ ਨੇ ਅਮਰਜੋਤ ਸਿੰਘ ਅੰਤਰਰਾਸ਼ਟਰੀ ਰੈਫਰੀ ਅਤੇ ਬਾਸਕਟਬਾਲ ਕੋਚ ਨੂੰ ਪੰਜਾਬ ਵਿਚ ਖੇਡਾਂ ਦੇ ਪ੍ਰਚਾਰ, ਖ਼ਾਸ ਤੌਰ ‘ਤੇ ਮਲਟੀਪਰਪਜ਼ ਸਕੂਲ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ।