ਐੱਸਐੱਚਓ ਘਨੌਰ ਅਕਾਸ਼ ਸ਼ਰਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਐਸ.ਐਚ.ਓ. ਘਨੌਰ ਅਕਾਸ਼ ਸ਼ਰਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
Publish Date: Thu, 19 Mar 2026 04:48 PM (IST)
Updated Date: Thu, 19 Mar 2026 04:52 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਥਾਣਾ ਘਨੌਰ ਦੇ ਐੱਸਐੱਚਓ ਅਕਾਸ਼ ਸ਼ਰਮਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਵਿਜੇ ਕੁਮਾਰ (ਉਮਰ 62 ਸਾਲ) ਦਾ ਦੇਹਾਂਤ ਹੋ ਗਿਆ। ਵਿਜੇ ਕੁਮਾਰ ਦਾ ਜੱਦੀ ਪਿੰਡ ਮਰਦਾਂਪੁਰ ਸੀ ਅਤੇ ਉਹ ਪਿੰਡ ਬਠੌਣੀਆਂ ਤੋਂ ਹੈਡ ਮਾਸਟਰ ਵਜੋਂ ਸੇਵਾਮੁਕਤ ਹੋਏ ਸਨ। ਉਹ ਲੰਮੇ ਸਮੇਂ ਤੱਕ ਸਰਕਾਰੀ ਹਾਈ ਸਕੂਲ ਗਦਾਪੁਰ ਵਿਖੇ ਬਤੌਰ ਅਧਿਆਪਕ ਅਤੇ ਬਾਅਦ ਵਿਚ ਹੈੱਡ ਮਾਸਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਸਰਕਾਰੀ ਹਾਈ ਸਕੂਲ ਬਠੌਣੀਆ ਤੋਂ ਰਿਟਾਇਰ ਹੋਏ ਸੀ। ਸਿੱਖਿਆ ਖੇਤਰ ਵਿੱਚ ਉਨ੍ਹਾਂ ਦੀ ਸੇਵਾ ਕਾਬਿਲ-ਏ-ਤਾਰੀਫ਼ ਰਹੀ ਤੇ ਉਹ ਇਕ ਇਮਾਨਦਾਰ, ਮਿਹਨਤੀ ਅਤੇ ਨਿਸ਼ਠਾਵਾਨ ਅਧਿਆਪਕ ਵਜੋਂ ਜਾਣੇ ਜਾਂਦੇ ਸਨ। ਆਪਣੇ ਲੰਮੇ ਅਧਿਆਪਨ ਕਿੱਤੇ ਦੌਰਾਨ ਉਨ੍ਹਾਂ ਨੇ ਸੈਂਕੜਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਦਾ ਭਵਿੱਖ ਸੰਵਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਮਰਹੂਮ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 27 ਮਾਰਚ ਦਿਨ ਸ਼ੁੱਕਰਵਾਰ ਦੁਪਹਿਰ 1 ਤੋਂ 2 ਵਜੇ ਤੱਕ ਬਹਾਵਲਪੁਰ ਭਵਨ, ਰਾਜਪੁਰਾ ਵਿਖੇ ਪਾਇਆ ਜਾਵੇਗਾ। ਇਸ ਦੁੱਖ ਦੀ ਘੜੀ ’ਚ ਪ੍ਰੈਸ ਕਲੱਬ ਘਨੌਰ ਦੇ ਅਹੁਦੇਦਾਰਾਂ, ਪੱਤਰਕਾਰਾਂ ਅਤੇ ਹਲਕਾ ਘਨੌਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਨੇ ਐੱਸਐੱਚਓ ਅਕਾਸ਼ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।