ਸ਼ਿਵਮ ਕਾਲਜ ਨੇ ਮਨਾਇਆ ਸ਼ਹੀਦ ਦਿਵਸ
ਸ਼ਿਵਮ ਕਾਲਜ ਨੇ ਮਨਾਇਆ ਸ਼ਹੀਦ ਦਿਵਸ
Publish Date: Mon, 23 Mar 2026 04:34 PM (IST)
Updated Date: Tue, 24 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ ਯਾਦ ਕਰਦਿਆ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਕਾਲਜ ਦੇ ਪ੍ਰਧਾਨ ਰਾਹੁਲ ਗਰਗ ਨੇ ਕਿਹਾ ਸ਼ਹੀਦਾਂ ਦੇ ਬਲੀਦਾਨ ਸਾਨੂੰ ਹਮੇਸ਼ਾ ਸੱਚਾਈ ਦੇ ਰਾਹ ਤੇ ਚੱਲਣ ਲਈ ਪ੍ਰੇਰਨਾ ਦਿੰਦੇ ਹਨ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਕਿਹਾ ਕਿ ਦੇਸ਼ ਲਈ ਪਿਆਰ ਕਰਨ ਵਾਲੇ ਯੋਧਿਆਂ ਦੇ ਰਾਹ ਤੇ ਚਲਦੇ ਹੋਏ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰੀਏ। ਦੇਸ਼ ਲਈ ਜਿਉਣਾ ਹੀ ਇੱਕ ਸੱਚੀ ਭਗਤੀ ਹੈ। ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ, ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਸ਼ਹੀਦਾਂ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ ਗਈ।