- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੀਸ ਮਹਿਲ ਮੇਲੇ ’ਚ ਡਾਂਗ ਖੜਕੀ

-ਪਾਰਕਿੰਗ ਵਾਲੀ ਥਾਂ ’ਤੇ ਹੋਇਆ ਦੋ ਗਰੁੱਪਾਂ ’ਚ ਹੰਗਾਮਾ
ਪਰਗਟ ਸਿੰਘ•, ਪੰਜਾਬੀ ਜਾਗਰਣ•
ਪਟਿਆਲਾ : ਸ਼ੀਸ਼ ਮਹਿਲ ’ਚ ਚੱਲ ਰਹੇ ਪੰਜਾਬ ਸ਼ਖੀ ਸ਼ਕਤੀ ਕਰਾਫਟ ਮੇਲੇ ਦੌਰਾਨ ਸ਼ਨੀਵਾਰ ਦੇਰ ਸ਼ਾਮ ਨੂੰ ਮੇਲੇ ’ਚ ਦੋ ਧੜਿਆਂ ’ਚ ਹੰਗਾਮਾ ਹੋਇਆ। ਇਸ ਦੌਰਾਨ ਇੱਕ ਧਿਰ ਵੱਲੋਂ ਡੰਡਿਆਂ ਨਾਲ ਵਾਰ ਕਰਨ ਅਤੇ ਜ਼ਬਰਦਸਤ ਧੱਕਾਮੁੱਕੀ ਕਰਨ ਦੀ ਵੀਡਿਓ ਵੀ ਇੰਟਰਨੈਟ ਮੀਡੀਆ ’ਤੇ ਵਾਈਰਲ ਹੋ ਗਈ, ਜਿਸ ’ਚ ਦੋ ਗਰੁੱਪ ਆਪਸ ’ਚ ਉਲਝ ਰਹੇ ਸਨ ਤੇ ਲੋਕ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਣਕਾਰੀ ਅਨੁਸਾਰ ਇਹ ਝਗੜਾ ਸਟੈਂਡ ਵਾਲਿਆਂ ਤੇ ਦਰਸ਼ਕਾਂ ਵਿਚਕਾਰ ਹੋਇਆ ਹੈ ਤੇ ਇੱਕ ਧਿਰ ਵੱਲੋਂ ਪੈਸਿਆਂ ਦਾ ਬੈਗ ਖੋਹਣ ਦੇ ਇਲਜ਼ਾਮ ਵੀ ਲਗਾਏ ਹਨ। ਵਾਈਰਲ ਵੀਡਿਓ ’ਚ ਇੱਕ ਵਿਅਕਤੀ ਨੇ ਇਲਜ਼ਾਮ ਲਗਾਏ ਹਨ ਕਿ ਫੋਨ ਕਰਨ ਦੇ ਬਾਵਜੂਦ ਵੀ ਕਾਫੀ ਸਮੇ ਤੱਕ ਪੁਲਿਸ ਮੌਕੇ ’ਤੇ ਨਹੀਂ ਪੁੱਜੀ। ਇਸ ਸਬੰਧੀ ਪੁਲਿਸ ਚੌਂਕੀ ਨਿਊ ਆਫਿਸਰ ਕਾਲੋਨੀ ਦੇ ਇੰਚਾਰਜ ਲਵਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਕੋਲ ਪਾਰਕਿੰਗ ਸਟੈਂਡ ਦੇ ਠੇਕੇਦਾਰ ਮਨਦੀਪ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਅਧਾਰ ’ਤੇ ਪੜਤਾਲ ਜਾਰੀ ਹੈ। ਸੁਰੱਖਿਆ ਪ੍ਰਬੰਧਾ ਬਾਰੇ ਉਨ੍ਹਾਂ ਕਿਹਾ ਕਿ ਸ਼ੀਸ ਮਹਿਲ ਦੇ ਹਰ ਪਾਸੇ ਸੁਰਖਿਆ ਮੁਲਾਜਮ ਤੈਨਾਤ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਆਮ ਦਿਨਾਂ ਨਾਲੋ ਸ਼ੀਸ਼ ਮਹਿਲ ਕਰਾਫਟ ਮੇਲੇ ’ਚ ਦਰਸ਼ਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਾਫੀ ਭੀੜ ਸੀ। ਲੋਕਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੀੜ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਨਾਕਾਫੀ ਹਨ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ ਰਹਿੰਦੇ ਹਨ।
---
ਮੇਲੇ ’ਚ ਲੜਕੀ ਬੇਹੱਸ, ਚਾਦਰ ’ਚ ਲਪੇਟ ਕੇ ਐਂਬੂਲੈਂਸ ਤੱਕ ਪਹੁੰਚਾਇਆ
ਸ਼ੀਸ ਮਹਿਲ ’ਚ ਲੱਗੇ ਕਰਾਫਟ ਮੇਲੇ ਦੌਰਾਨ ਸ਼ਨੀਚਰਵਾਰ ਨੂੰ ਇੱਕ ਲੜਕੀ ਦੇ ਬੇਹੋਸ਼ ਹੋਣ ’ਤੇ ਉਸਨੂੰ ਐਂਬੂਲੈਂਸ ਤੱਕ ਲੈਜਾਣ ਲਈ ਸਟਰੈਚਰ ਤੱਕ ਮੌਜੂਦ ਨਾ ਹੋਣ ਕਾਰਨ ਮੇਲਾ ਪ੍ਰਬੰਧਾਂ ਦੀ ਘਾਟ ਦਿਖਾਈ ਦਿੱਤੀ। ਇਸ ਸਬੰਧੀ ਇੰਟਰਨੈਟ ਮੀਡੀਆ ’ਤੇ ਵਾਈਰਲ ਹੋਈ ਵੀਡਿਓ ’ਚ ਮੇਲਾ ਪ੍ਰਬੰਧਕਾਂ ਦੇ ਸਹਿਯੋਗੀ ਬੇਹੋਸ਼ ਹੋਈ ਲੜਕੀ ਨੂੰ ਕਰੀਬ ਅੱਧਾ ਕਿੱਲੋਮੀਟਰ ਦੂਰ ਖੜ੍ਹੀ ਐਂਬੂਲੈਂਸ ਤਕ ਲੈਜਾਣ ਲਈ ਲੜਕੀ ਨੂੰ ਕੱਪੜੇ ਦੀ ਚਾਦਰ ’ਚ ਲਪੇਟ ਕੇ ਲੈਂਜਾਂਦੇ ਦਿਖਾਈ ਦੇ ਰਹੇ ਸਨ, ਜਿਸ ਸਬੰਧੀ ਲੋਕਾਂ ਦੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
---
ਲੜਕੀ ਨੂੰ ਹਸਪਤਾਲ ਜਲਦ ਪਹੁੰਚਾਉਣਾ ਜ਼ਰੂਰੀ ਸੀ : ਨਮਨ ਮੜਕਨ
ਸਹਾਇਕ ਮੇਲਾ ਇੰਚਾਰਜ ਨਮਨ ਮੜਕਨ ਨੇ ਕਿਹਾ ਕਿ ਉਹ ਘਟਨਾ ਸਥਾਨ ’ਤੇ ਮੌਜੂਦ ਸਨ। ਨੌਜਵਾਨ ਔਰਤ ਨੂੰ ਬੇਹੋਸ਼ ਦੇਖ ਕੇ, ਉਨ੍ਹਾਂ ਨੂੰ ਲੱਗਾ ਕਿ ਸਟਰੈਚਰ ਦੀ ਉਡੀਕ ਕਰਨ ਦੀ ਬਜਾਏ ਉਸਨੂੰ ਜਲਦੀ ਹਸਪਤਾਲ ਪਹੁੰਚਾਉਣਾ ਜ਼ਿਆਦਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਮੇਲੇ ਵਿੱਚ ਪਹਿਲਾਂ ਹੀ ਸਟਰੈਚਰ, ਐਂਬੂਲੈਂਸ ਅਤੇ ਫਸਟ ਏਡ ਮੁਹੱਈਆ ਕਰਵਾ ਦਿੱਤੀ ਹੈ। ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਂ ਬਚਾਉਣ ਲਈ ਇੱਕ ਚਾਦਰ ਵਿੱਚ ਲਿਜਾਇਆ ਗਿਆ ਸੀ ਤਾਂ ਕਿ ਲੜਕੀ ਨੂੰ ਸਮਾਂ ਰਹਿੰਦੇ ਮੈਡੀਕਲ ਸਹੂਲਤ ਮਿਲ ਸਕੇ।
----
ਪਹਿਲਾਂ ਵੀ ਹਾਦਸੇ ਹੋਣ ਤੋਂ ਟਲੇ
ਮੇਲੇ ਵਿੱਚ ਹਫੜਾ-ਦਫੜੀ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਝੂਲੇ ’ਤੇ ਟਾਇਰ ਫਟਣ ਕਾਰਨ ਇੱਕ ਘਟਨਾ ਵਾਪਰੀ ਸੀ। ਖੁਸ਼ਕਿਸਮਤੀ ਨਾਲ ਉਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸਨੇ ਸੁਰੱਖਿਆ ਮਾਪਦੰਡਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਲਗਾਤਾਰ ਦੂਜੀ ਘਟਨਾ ਤੋਂ ਬਾਅਦ ਜਨਤਕ ਰੋਸ ਹੋਰ ਵਧ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਪੱਧਰ ਦੇ ਮੇਲੇ ਲਈ ਐਂਬੂਲੈਂਸਾਂ, ਮੈਡੀਕਲ ਟੀਮਾਂ, ਸਟਰੈਚਰ ਅਤੇ ਫਸਟ ਏਡ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਸਥਾਈ ਵਿਵਸਥਾ ਦੀ ਲੋੜ ਹੁੰਦੀ ਹੈ।